ਚੰਡੀਗੜ੍ਹ 21ਜਨਵਰੀ 2022: 17 ਜਨਵਰੀ ਨੂੰ ਆਬੂ ਧਾਬੀ (UAE) ਅੱਗ ਦੀ ਘਟਨਾ ‘ਚ ਜਾਨ ਗਵਾਉਣ ਵਾਲੇ ਦੋ ਭਾਰਤੀਆਂ ਦੀਆਂ ਲਾਸ਼ਾਂ ਪੰਜਾਬ ਦੇ ਅੰਮ੍ਰਿਤਸਰ ਪਹੁੰਚੀਆਂ | 17 ਜਨਵਰੀ ਨੂੰ ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਆਬੂਧਾਬੀ ਵਿਚ ਤਿੰਨ ਪੈਟਰੋਲੀਅਮ ਟੈਂਕਰਾਂ ’ਤੇ ‘ਛੋਟੀਆ-ਛੋਟੀਆਂ ਉੱਡਣ ਵਾਲੀਆਂ ਵਸਤੂਆਂ’ (ਸੰਭਵ ਤੌਰ ’ਤੇ ਡਰੋਨ) ਡਿੱਗਣ ਨਾਲ ਧਮਾਕੇ ਹੋਏ, ਜਿਸ ਵਿਚ 2 ਭਾਰਤੀ ਅਤੇ 1 ਪਾਕਿਸਤਾਨੀ ਨਾਗਰਿਕ ਦੀ ਮੌਤ ਹੋ ਗਈ, ਜਦੋਂਕਿ 6 ਹੋਰ ਜ਼ਖ਼ਮੀ ਹੋ ਗਏ। ਇਹ ਸਾਰੇ ਆਬੂਧਾਬੀ (UAE) ਨੈਸ਼ਨਲ ਆਇਲ ਕੰਪਨੀ (ਏ.ਡੀ.ਐਨ.ਓ.ਸੀ.) ਦੇ ਕਰਮਚਾਰੀ ਸਨ। ਯਮਨ ਦੇ ਹੂਤੀ ਬਾਗੀਆਂ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ।ਭਾਰਤ ਦੇ ਰਾਜਦੂਤ ਸੰਜੇ ਸੁਧੀਰ ਨੇ ਕਿਹਾ ਕਿ ਅਸੀਂ ਸਥਾਨਕ ਸਹਾਇਤਾ ਲਈ ਪੰਜਾਬ ਸਰਕਾਰ ਦੇ ਸੰਪਰਕ ਵਿਚ ਹਾਂ।’ 2 ਭਾਰਤੀਆਂ ਦੀ ਪਛਾਣ ਅਜੇ ਤੱਕ ਉਜਾਗਰ ਨਹੀਂ ਕੀਤੀ ਗਈ ਹੈ।
Bodies of the two Indians who lost their lives in the Abu Dhabi fire incident on January 17 reach Amritsar, Punjab pic.twitter.com/qatXcm6IZi
— ANI (@ANI) January 21, 2022