June 30, 2024 6:16 pm
Hanuman Temple

ਪਟਿਆਲਾ ਦੇ ਹਨੂਮਾਨ ਮੰਦਿਰ ‘ਚੋਂ ਮਿਲੀਆਂ 2 ਲਾਸ਼ਾਂ, ਮੰਦਿਰ ਪ੍ਰਬੰਧਕਾ ‘ਤੇ ਉੱਠੇ ਸਵਾਲ

ਪਟਿਆਲਾ 11 ਮਈ 2022 : ਪਟਿਆਲਾ (Patiala) ਦੇ ਸਰਹੱਦੀ ਗੇਟ ਦੇ ਨਜ਼ਦੀਕ ਹਨੁਮਾਨ ਮੰਦਿਰ (Hanuman Temple) ਦੇ ਵਿਚ ਪਿਛਲੇ 15 ਤੋ 20 ਸਾਲ ਤੋਂ ਸੇਵਾ ਨਿਭਾ ਰਹੇ 2 ਸੰਨਿਆਸੀਆਂ ਦੀ ਹੋਈ ਮੌਤ ਨੇ ਮੰਦਿਰ ਪ੍ਰਬੰਧਕਾ ‘ਤੇ ਸਵਾਲ ਖੜੇ ਕਰ ਦਿੱਤੇ ਹਨ | ਇਸ ਦੌਰਾਨ ਮੰਦਿਰ ਦੇ ਅੰਦਰ ਹੀ ਮਿੱਟੀ ਪੁੱਟ ਕੇ ਦੱਬੀ ਜਾ ਰਹੀਆਂ ਲਾਸ਼ਾਂ ਨੂੰ ਐਨ ਮੌਕੇ ‘ਤੇ ਪਹੁੰਚ ਕੇ ਪੁਲਿਸ ਕਰਮਚਾਰੀਆਂ ਅਤੇ ਫੋਰੈਂਸਿਕ ਦੀ ਟੀਮ ਨੇ ਸੈਂਪਲ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ |

ਇਸ ਮੌਕੇ ਤੇ ਪਹੁੰਚੇ ਡੀਐੱਸਪੀ ਮੋਹਿਤ ਅਗਰਵਾਲ ਦਾ ਕਹਿਣਾ ਸੀ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇਸ ਸਥਾਨ ਦੇ ਉੱਪਰ 2 ਵਿਅਕਤੀਆਂ ਦੀ ਮੌਤ ਹੋਈ ਹੈ | ਜਦ ਅਸੀਂ ਮੌਕੇ ਤੇ ਪਹੁੰਚੇ ਤਾਂ ਇਥੇ ਮਿੱਟੀ ਪੁੱਟੀ ਹੋਈ ਸੀ ਅਤੇ ਲਾਸ਼ਾਂ ਦੱਬਣ ਦੇ ਲਈ ਲੋਕ ਤਿਆਰ ਸੀ ਅਤੇ ਅਸੀਂ ਜਦੋਂ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਨਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ ਲੇਕਿਨ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਇਨ੍ਹਾਂ ਦੋਵਾਂ ਵਿਅਕਤੀਆਂ ਦਾ ਪੋਸਟਮਾਰਟਮ ਕਰਵਾਇਆ ਜਾਵੇ |

Hanuman Temple in Patiala

ਉਨ੍ਹਾਂ ਕਿਹਾ ਕਿ ਉਹਨਾਂ ਨੇ ਸਾਡੀ ਗੱਲ ਮੰਨੀ ਵੀ ਹੈ ਸਾਡੇ ਵੱਲੋਂ ਤੁਰੰਤ ਹੀ ਫੋਰੈਂਸਿਕ ਟੀਮ ਨੂੰ ਮੌਕੇ ਤੇ ਬੁਲਾਇਆ ਗਿਆ ਅਤੇ ਦੋਵਾਂ ਹੀ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਮੋਰਚਰੀ ਘਰ ਵਿਖੇ ਪੋਸਟਮਾਰਟਮ ਦੇ ਲਈ ਭੇਜਿਆ ਗਿਆ ਹੈ| ਹਾਲੇ ਤੱਕ ਕੁਝ ਵੀ ਨਹੀਂ ਦੱਸ ਸਕਦੇ ਕੀ ਇਹ ਮੌਤ ਅਚਾਨਕ ਹੋਈ ਹੈ ਜਾਂ ਕੋਈ ਹਾਦਸਾ ਹੈ | ਫਿਲਹਾਲ ਇਹ ਇਕ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ |