Site icon TheUnmute.com

ਅਸਾਮ ‘ਚ ਬ੍ਰਹਮਪੁੱਤਰ ਨਦੀ ‘ਚ ਪਲਟੀ ਕਿਸ਼ਤੀ, ਇੱਕ ਸਰਕਾਰੀ ਅਧਿਕਾਰੀ ਸਮੇਤ ਕਈ ਸਕੂਲੀ ਬੱਚੇ ਲਾਪਤਾ

Assam

ਚੰਡੀਗੜ੍ਹ 29 ਸਤੰਬਰ 2022: ਅਸਾਮ (Assam) ਵਿੱਚ ਬ੍ਰਹਮਪੁੱਤਰ ਨਦੀ (Brahmaputra River) ਵਿੱਚ ਇੱਕ ਕਿਸ਼ਤੀ ਪਲਟਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਧੂਬਰੀ ਜ਼ਿਲ੍ਹੇ ਵਿੱਚ ਵਾਪਰਿਆ ਹੈ । ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਇੱਕ ਸਰਕਾਰੀ ਅਧਿਕਾਰੀ ਸਮੇਤ ਕਈ ਸਕੂਲੀ ਬੱਚੇ ਅਤੇ ਹੋਰ ਲਾਪਤਾ ਦੱਸੇ ਜਾ ਰਹੇ ਹਨ। ਕਿਸ਼ਤੀ ‘ਤੇ 29-30 ਸਵਾਰੀਆਂ ਸਵਾਰ ਸਨ।

ਅਸਾਮ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (Assam State Disaster Management Authority) ਦੇ ਸੀਈਓ ਗਿਆਨੇਂਦਰ ਦੇਵ ਤ੍ਰਿਪਾਠੀ ਨੇ ਹਾਦਸੇ ਦੀ ਜਾਣਕਾਰੀ ਦਿੱਤੀ। ਸੂਚਨਾ ਮਿਲਣ ‘ਤੇ ਸੀਨੀਅਰ ਜ਼ਿਲ੍ਹਾ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ । ਦੁਰਘਟਨਾ ਦਾ ਸ਼ਿਕਾਰ ਹੋਈ ਕਿਸ਼ਤੀ ਸਵਦੇਸ਼ੀ ਢੰਗ ਨਾਲ ਬਣੀ ਮਕੈਨੀਕਲ ਕਿਸ਼ਤੀ ਹੈ।

Exit mobile version