BMW

BMW ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਪੰਜਾਬ ‘ਚ ਪਲਾਂਟ ਲਗਾਉਣ ਦੀ ਫਿਲਹਾਲ ਕੋਈ ਯੋਜਨਾ ਨਹੀਂ

ਚੰਡੀਗੜ੍ਹ14 ਸਤੰਬਰ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਰਮਨੀ ਦੌਰੇ ‘ਤੇ ਹਨ, ਬੀਤੇ ਦਿਨ ਮੁੱਖ ਮੰਤਰੀ ਨੇ ਕਿਹਾ ਕਿ ਜਰਮਨੀ ਦੀ ਮੋਹਰੀ ਆਟੋ ਕੰਪਨੀ ਬੀ.ਐਮ.ਡਬਲਯੂ ਰਾਜ ਵਿੱਚ ਆਪਣੀ ਆਟੋ ਪਾਰਟਸ ਨਿਰਮਾਣ ਯੂਨਿਟ ਸਥਾਪਿਤ ਕਰਨ ਲਈ ਸਹਿਮਤ ਹੋ ਗਈ ਹੈ | ਇਸਦੇ ਨਾਲ ਹੀ ਪੰਜਾਬ ਵਿੱਚ BMW ਪਲਾਂਟ ਲਗਾਉਣ ਦੀ ਖ਼ਬਰਾਂ ਸਾਹਮਣੇ ਆ ਰਹੀਆਂ ਸਨ | ਜਰਮਨੀ ਦੀ ਕਾਰ ਨਿਰਮਾਤਾ ਕੰਪਨੀ BMW ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ BMW ਪਲਾਂਟ ਲਗਾਉਣ ਦੀ ਫਿਲਹਾਲ ਅਜਿਹੀ ਕੋਈ ਯੋਜਨਾ ਨਹੀਂ ਹੈ।

ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ BMW ਸਮੂਹ ਚੇਨਈ ਵਿੱਚ ਆਪਣੇ ਨਿਰਮਾਣ ਪਲਾਂਟ, ਪੁਣੇ ਵਿੱਚ ਇੱਕ ਪਾਰਟਸ ਵੇਅਰਹਾਊਸ, ਗੁਰੂਗ੍ਰਾਮ NCR ਵਿੱਚ ਇੱਕ ਸਿਖਲਾਈ ਕੇਂਦਰ ਅਤੇ ਦੇਸ਼ ਦੇ ਪ੍ਰਮੁੱਖ ਮਹਾਂਨਗਰਾਂ ਵਿੱਚ ਇੱਕ ਚੰਗੀ ਤਰ੍ਹਾਂ ਵਿਕਸਤ ਡੀਲਰ ਨੈਟਵਰਕ ਦੇ ਨਾਲ ਆਪਣੇ ਭਾਰਤੀ ਸੰਚਾਲਨ ਲਈ ਦ੍ਰਿੜਤਾ ਨਾਲ ਵਚਨਬੱਧ ਹੈ। BMW ਗਰੁੱਪ ਇੰਡੀਆ ਦੀ ਪੰਜਾਬ ਵਿੱਚ ਵਾਧੂ ਨਿਰਮਾਣ ਕਾਰਜ ਸਥਾਪਤ ਕਰਨ ਦੀ ਕੋਈ ਯੋਜਨਾ ਨਹੀਂ ਹੈ।

BMW

Scroll to Top