Site icon TheUnmute.com

ਬੈਂਗਲੁਰੂ ‘ਚ ਸਮਾਗਮ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ‘ਤੇ ਸੁੱਟੀ ਕਾਲੀ ਸਿਆਹੀ

Rakesh Tikait

ਚੰਡੀਗੜ੍ਹ 30 ਮਈ 2022: ਕਰਨਾਟਕ ਦੇ ਬੈਂਗਲੁਰੂ ‘ਚ ਇੱਕ ਸਮਾਗਮ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ  (Rakesh Tikait ) ‘ਤੇ ਕਾਲੀ ਸਿਆਹੀ ਸੁੱਟੀ ਗਈ ਹੈ ।ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਬੈਂਗਲੁਰੂ ਦੇ ਗਾਂਧੀ ਭਵਨ ‘ਚ ਪ੍ਰੈੱਸ ਕਾਨਫਰੰਸ ਕਰ ਰਹੇ ਸਨ। ਸਿਆਹੀ ਸੁੱਟਣ ਵਾਲੇ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ।ਦੱਸਿਆ ਜਾ ਰਿਹਾ ਹੈ ਕਿ ਪ੍ਰੈੱਸ ਕਾਨਫਰੰਸ ਦੌਰਾਨ ਕੁਝ ਲੋਕਾਂ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ‘ਤੇ ਕਾਲੀ ਸਿਆਹੀ ਸੁੱਟ ਦਿੱਤੀ ਅਤੇ ਕੁਰਸੀਆਂ ਵੀ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ।

ਰਾਕੇਸ਼ ਟਿਕੈਤ ਮੁਤਾਬਕ ਜਿਨ੍ਹਾਂ ਕਿਸਾਨਾਂ ਨੇ ਸਿਆਹੀ ਸੁੱਟੀ ਅਤੇ ਹੰਗਾਮਾ ਕੀਤਾ, ਉਹ ਚੰਦਰਸ਼ੇਖਰ ਦੇ ਸਮਰਥਕ ਸਨ। ਟਿਕੈਤ ਇਕ ਸਟਿੰਗ ਆਪ੍ਰੇਸ਼ਨ ‘ਤੇ ਸਪੱਸ਼ਟੀਕਰਨ ਦੇਣ ਆਏ ਸਨ ਜਿੱਥੇ ਕਰਨਾਟਕ ਦੇ ਇਕ ਕਿਸਾਨ ਨੇਤਾ ਨੂੰ ਕਥਿਤ ਤੌਰ ‘ਤੇ ਪੈਸੇ ਮੰਗਦੇ ਫੜਿਆ ਗਿਆ ਸੀ।

Exit mobile version