July 7, 2024 3:38 pm
BKU ਏਕਤਾ ਸਿੱਧੂਪੁਰ

BKU ਏਕਤਾ ਸਿੱਧੂਪੁਰ ਦੇ ਆਗੂਆਂ ਵਲੋਂ ਕਿਸਾਨੀ ਮੁੱਦਿਆਂ ‘ਤੇ ਬਿਜਲੀ ਸਕੱਤਰ ਤੇ ਪਾਵਰਕਾਮ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਨਾਲ ਮੀਟਿੰਗ

ਚੰਡੀਗੜ੍ਹ 07 ਸਤੰਬਰ 2022: ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਸੀਨੀਅਰ ਆਗੂ ਤੇ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ (Bharati Kisan Union Ekta Sidhupur) ਸ. ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿੱਚ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਦੇ ਬਿਜਲੀ ਸਕੱਤਰ ਅਤੇ ਪਾਵਰਕਾਮ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਨਾਲ ਮੀਟਿੰਗ ਹੋਈ।

ਇਸ ਉਪਰੰਤ ਅੱਜ ਰਾਮਪੁਰਾ ਫੂਲ ਅਤੇ ਮਲੋਟ ਵਿਖੇ ਲੱਗੇ ਧਰਨਿਆਂ ਵਿੱਚ ਪ੍ਰਸ਼ਾਸਨ ਵੱਲੋਂ ਪਹੁੰਚ ਕੇ ਧਰਨਾ ਚੁਕਾਇਆ ਗਿਆ। ਜਗਜੀਤ ਸਿੰਘ ਡੱਲੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਨੇ ਮੰਗਾਂ ਮੰਨਦੇ ਹੋਏ ਕਿਹਾ ਹੈ ਕਿ ਬਠਿੰਡਾ ਮਾਨਸਾ ਬਰਨਾਲਾ ਅਤੇ ਪੰਜਾਬ ਦੇ ਹੋਰ ਬਹੁਤ ਸਾਰੇ ਇਲਾਕਿਆਂ ਵਿਚ ਜੋ ਪਾਵਰਕਾਮ ਦੇ ਅਧਿਕਾਰੀਆਂ,JE ਜਾਂ ਉਹਨਾਂ ਦੇ ਦਲਾਲਾਂ ਵੱਲੋਂ ਕਿਸਾਨਾਂ ਨਾਲ ਮੋਟਰ ਕੁਨੈਕਸ਼ਨ ਮੁੱਲ ਲੈ ਕੇ ਦੇਣ ਦੇ ਨਾਮ ਤੇ ਘਪਲਾ ਹੋਇਆ ਹੈ, ਉਸ ਦੀ ਜਾਚ ਲਈ 2 ਦਿਨ ਵਿੱਚ SIT ਦਾ ਗਠਨ ਕਰ ਦਿੱਤਾ ਜਾਵੇਗਾ |

ਇਸਦੇ ਨਾਲ ਹੀ ਜਿੰਨਾਂ ਕਿਸਾਨਾਂ ਦੀਆਂ ਮੋਟਰਾਂ ਪਾਵਰਕਾਮ ਦੇ ਸਟੋਰ ਵਿੱਚੋਂ ਹੀ ਟਰਾਂਸਫਾਰਮਰ ਖੰਭੇ ਜਾਂ ਹੋਰ ਵੀ ਸਰਕਾਰੀ ਸਨਮਾਨ ਨਿਕਲ ਕੇ ਲੱਗੀਆਂ ਹਨ ਉਸ ਕਿਸੇ ਵੀ ਕਿਸਾਨ ਦਾ ਮੋਟਰ ਕੁਨੈਕਸ਼ਨ ਨਹੀਂ ਕੱਟਿਆ ਜਾਵੇਗਾ ਅਤੇ ਉਸ ਕਿਸਾਨ ਤੋਂ ਕੋਈ ਵੀ ਪੈਸਾ ਭਰਾਏ ਬਿਨਾਂ ਉਹ ਮੋਟਰ ਕੁਨੈਕਸ਼ਨ ਕਿਸਾਨ ਦੇ ਨਾਮ ਤੇ ਕਰ ਦਿੱਤਾ ਜਾਵੇਗਾ ਅਤੇ ਜੇਕਰ ਕਿਸੇ ਕਿਸਾਨ ਨੇ ਉਹ ਮੋਟਰ ਬਾਹਰ ਤੋਂ ਸਮਾਨ ਚੱਕ ਕੇ ਲਗਾਈ ਸੀ ਤਾਂ ਉਸ ਕਿਸਾਨ ਤੋਂ ਸਰਕਾਰੀ ਫੀਸ ਭਰਵਾਂ ਕੇ ਉਸ ਕਿਸਾਨ ਦੇ ਨਾਮ ਤੇ ਉਹ ਕੁਨੈਕਸ਼ਨ ਕਰ ਦਿੱਤਾ ਜਾਵੇਗਾ।

ਕਾਕਾ ਸਿੰਘ ਕੋਟੜਾ ਨੇ ਦੱਸਿਆ ਕਿ ਸਰਕਾਰ ਨੇ ਮੰਗਾਂ ਮੰਨਦੇ ਹੋਏ ਕਿਹਾ ਹੈ ਕਿ ਝੀਗਾਂ ਫਾਰਮ ਵਾਲੇ ਕਿਸੇ ਵੀ ਕਿਸਾਨਾ ਦਾ ਕੁਨੈਕਸ਼ਨ ਨਹੀਂ ਕੱਟਿਆ ਜਾਵੇਗਾ ਅਤੇ ਜੇਕਰ ਕਿਸੇ ਕਿਸਾਨ ਨੂੰ ਵੱਧ ਲੋਡ ਦਾ ਨੋਟਿਸ ਜਾਰੀ ਹੋਇਆ ਹੈ ਉਸ ਤੋ ਜੁਰਮਾਨਾ ਨਹੀ ਭਰਾਇਆ ਜਾਵੇਗਾ। ਅੱਗੇ ਗੱਲਬਾਤ ਕਰਦਿਆ ਉਹਨਾਂ ਦੱਸਿਆ ਕਿ ਸਰਕਾਰ ਵੱਲੋ ਝੀਗਾਂ ਦੇ ਮਰਨ ਨਾਲ ਕਿਸਾਨ ਦੇ ਹੋਏ ਨੁਕਸਾਨ ਦਾ ਮੁਆਵਜਾ ਦੇਣ ਦੀ ਮੰਗ ਨੂੰ ਵੀ ਮੰਨ ਲਿਆ ਹੈ ਅਤੇ ਅੱਗੇ ਤੋਂ ਕਿਸੇ ਕਿਸਾਨ ਦਾ ਇਸ ਤਰ੍ਹਾਂ ਨੁਕਸਾਨ ਹੋਵੇ ਇਸ ਗੱਲ ਦਾ ਧਿਆਨ ਰੱਖਣ ਦਾ ਭਰੋਸਾ ਦਿੱਤਾ ਹੈ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਜਦੋਂ ਸੜਕਾਂ ਸੁਨੀਆਂ ਹੋ ਜਾਣ ਤਾਂ ਸਰਕਾਰ ਅਤੇ ਸੰਸਦ ਅਵਾਰਾ ਹੋ ਜਾਂਦੀ ਹੈ ਇਸ ਲਈ ਸੰਘਰਸ਼ੀ ਲੋਕਾਂ ਦਾ ਸੜਕਾਂ ਉਪਰ ਰਹਿਣਾ ਬਹੁਤ ਜ਼ਰੂਰੀ ਹੈ ਇਸ ਲਈ ਇਹ ਸੰਘਰਸ਼ੀ ਲੋਕਾਂ ਦੇ ਸੰਘਰਸ਼ ਦੀ ਹੀ ਜਿੱਤ ਹੈ।