Site icon TheUnmute.com

BJP ‘ਓਪਰੇਸ਼ਨ ਲੋਟਸ’ ਤਹਿਤ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੀ ਹੈ: ਪਰਮਜੀਤ ਸਿੰਘ ਸਰਨਾ

Shiromani Akali Dal

ਚੰਡੀਗੜ੍ਹ, 26 ਜੂਨ 2024: ਸ਼੍ਰੋਮਣੀ ਅਕਾਲੀ ਦਲ (Shiromani Akali Dal) ‘ਚ ਬਗਾਵਤ ਰੁਕਣ ਦਾ ਨਾਂ ਨਹੀਂ ਲੈ ਰਹੀ | ਅਕਾਲੀ ਦਲ ‘ਚਸੀਨੀਅਰ ਆਗੂ ਵੇਖੋ-ਵੱਖਰੀ ਬੈਠਕਾਂ ਕਰ ਰਹੇ ਹਨ | ਉਥੇ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਦੀ ਬੈਠਕ ਹੋਈ, ਜਿਸ ‘ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਭਰੋਸਾ ਪ੍ਰਗਟਾਇਆ ਗਿਆ | ਇਸ ਦੌਰਾਨ ਉਨ੍ਹਾਂ ਅਪੀਲ ਕੀਤੀ ਕਿ ਵਿਰੋਧੀ ਧੜਾ ਪੰਥ ਦੇ ਵਿਰੋਧੀਆਂ ਦੇ ਹੱਥਾਂ ‘ਚ ਨਾ ਖੇਡਣ | ਇਸਦੇ ਨਾਲ ਹੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ, ਪੰਥ ਅਤੇ ਪੰਜਾਬ ਵਿਰੁੱਧ ਹੋ ਰਹੀਆਂ ਸਾਜ਼ਿਸ਼ਾਂ ਦਾ ਪਰਦਾਫਾਸ਼ ਕਰਨ ਦੇ ਯਤਨਾਂ ਦੀ ਅਗਵਾਈ ਕਰਨ |

ਇਸ ਬਗਾਵਤ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦਿੱਲੀ ਇਕਾਈ ਦੇ ਮੁਖੀ ਪਰਮਜੀਤ ਸਿੰਘ ਸਰਨਾ ਨੇ ਭਾਜਪਾ ‘ਤੇ ਓਪਰੇਸ਼ਨ ਲੋਟਸ ਦਾ ਦੋਸ਼ ਲਾਇਆ ਹੈ|ਉਨ੍ਹਾਂ ਕਿਹਾ ਭਾਜਪਾ ‘ਓਪਰੇਸ਼ਨ ਲੋਟਸ’ ਤਹਿਤ ਸ਼੍ਰੋਮਣੀ ਅਕਾਲੀ ਦਲ ਨੂੰ ਕਰਨਾ ਚਾਹੁੰਦੀ ਹੈ, ਪਰ ਸਾਰੀਆਂ ਕੋਸ਼ਿਸ਼ਾਂ ਫੇਲ ਹੋ ਜਾਣਗੀਆਂ | ਉਨ੍ਹਾਂ ਕਿਹਾ ਕਿ ਦੁਨੀਆ ਜਾਣਦੀ ਹੈ ਕਿ ਭਾਜਪਾ ਗੈਰ-ਭਾਜਪਾ ਪਾਰਟੀਆਂ ਅਤੇ ਸੂਬਾ ਸਰਕਾਰਾਂ ਨੂੰ ਤੋੜ ਕੇ ਆਪਣੇ ‘ਚ ਰਲਾਉਣ ਲਈ ਜਾਣੀ ਜਾਂਦੀ ਹੈ। ਉਹਨਾਂ ਕਿਹਾ ਕਿ ਜਿਹਨਾਂ ਨੇ ਵੀ ਪੰਜਾਬ ‘ਚ ਅਕਾਲੀ ਦਲ ਦੇ ਖ਼ਿਲਾਫ਼ ਮਤਾ ਪਾਇਆ ਹੈ, ਉਹਨਾਂ ਨੇ ਖੁਦ ਨੂੰ ਹੀ ਬੇਨਕਾਬ ਕਰ ਲਿਆ ਹੈ ਕਿਉਂਕਿ ਸਮੁੱਚੇ ਪੰਜਾਬ ਨੇ ਭਾਜਪਾ ਦੇ ਭਗਵਾਂ ਕਿਰਦਾਰ ਨੂੰ ਪਹਿਲਾਂ ਹੀ ਠੁਕਰਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਵਿਰੋਧ ਕਰਨ ਦਾ ਤਰੀਕਾ ਗ਼ਲਤ ਹੈ | ਉਨ੍ਹਾਂ ਨੂੰ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮਿਲ ਕੇ ਗੱਲਬਾਤ ਕਰਨੀਂ ਚਾਹੀਦੀ ਹੈ |

Exit mobile version