July 1, 2024 12:57 am
Punjab Assembly elections

BJP: ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਬਾਜਪਾ ਦੀ ਕੱਲ ਹੋਵੇਗੀ ਅਹਿਮ ਬੈਠਕ

ਚੰਡੀਗੜ੍ਹ 13 ਦਸੰਬਰ 2021: ਪੰਜਾਬ ‘ਚ ਵਿਧਾਨ ਸਭਾ ਚੋਣਾਂ 2022 (Punjab Assembly elections) ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਪੂਰੀ ਤਰਾਂ ਸਰਗਰਮ ਹਨ | ਕਿਸਾਨ ਅੰਦੋਲਨ (kisan Andolan) ਖਤਮ ਹੋਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ (BJP) ਨੇ ਪੰਜਾਬ ਚੋਣਾਂ ‘ਚ ਉਤਰਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਭਾਜਪਾ (BJP) ਵੱਲੋਂ ਇੱਥੇ 14 ਦਸੰਬਰ ਨੂੰ ਸੂਬਾ ਕੌਂਸਲ ਦੀ ਮੀਟਿੰਗ (state council meeting) ਰੱਖੀ ਗਈ ਹੈ। ਮੀਟਿੰਗ ਵਿੱਚ ਚੋਣ ਇੰਚਾਰਜ ਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਸੂਬਾ ਇੰਚਾਰਜ ਦੁਸ਼ਯੰਤ ਗੌਤਮ ਸਮੇਤ ਸੂਬਾ ਅਧਿਕਾਰੀ, ਜ਼ਿਲ੍ਹਾ ਅਧਿਕਾਰੀ ਤੇ ਆਗੂ ਹਿੱਸਾ ਲੈਣਗੇ।

ਭਾਜਪਾ (BJP) ਕੋਰੋਨਾ ਮਹਾਂਮਾਰੀ ਅਤੇ ਕਿਸਾਨ ਅੰਦੋਲਨ ਤੋਂ ਬਾਅਦ ਪੰਜਾਬ ‘ਚ ਪਹਿਲੀ ਬਾਰ ਖੁੱਲ੍ਹ ਕੇ ਚੋਣ ਲੜੇਗੀ। ਭਾਜਪਾ ਹੁਣ ਪੰਜਾਬ ਵਿੱਚ ਜਥੇਬੰਦਕ ਕੰਮਜਲਦੀ ਤੋਂ ਜਲਦੀ ਕਰਨਾ ਚਾਹੁੰਦੀ ਹੈ। ਇਸ ਤਹਿਤ ਭਾਜਪਾ ਦੇ ਕੇਂਦਰੀ ਮੰਤਰੀ ਸ਼ੇਖਾਵਤ ਪੰਜਾਬ ਵਿੱਚ ਸਿਆਸੀ ਜ਼ਮੀਨ ਲੱਭ ਰਹੇ ਹਨ।ਇਸ ਸੰਬੰਧੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਵੀ ਕੀਤੀ ਜਾ ਰਹੀ ਹੈ ।

ਲੁਧਿਆਣਾ ਵਿੱਚ ਹੋਣ ਜਾ ਰਹੀ ਸੂਬਾ ਕੌਂਸਲ ਦੀ ਮੀਟਿੰਗ ਕਿਸਾਨ ਅੰਦੋਲਨ ਤੋਂ ਬਾਅਦ ਪਹਿਲੀ ਅਜਿਹੀ ਮੀਟਿੰਗ ਹੋਵੇਗੀ, ਜਦੋਂ ਭਾਜਪਾ ਪੰਜਾਬ ਵਿੱਚ ਖੁੱਲ੍ਹ ਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰੇਗੀ। ਇਸ ਤੋਂ ਪਹਿਲਾਂ ਕਿਸਾਨ ਅੰਦੋਲਨ ਕਾਰਨ ਹਰ ਪਾਸੇ ਭਾਜਪਾ ਆਗੂਆਂ ਦਾ ਵਿਰੋਧ ਹੁੰਦਾ ਸੀ ਅਤੇ ਪਾਰਟੀ ਆਗੂ ਗੁਪਤ ਰੂਪ ਵਿੱਚ ਮੀਟਿੰਗਾਂ ਕਰਦੇ ਦੇਖੇ ਗਏ ਸਨ।