Site icon TheUnmute.com

BJP: ਸੂਬਾ ਇੰਚਾਰਜ ਵਿਜੇ ਰੂਪਾਨੀ ਦੀ ਅੱਜ ਪੰਜਾਬ ਫੇਰੀ, ਵਿਧਾਨ ਸਭਾ ਚੋਣਾਂ ਲਈ ਘੜਣਗੇ ਰਣਨੀਤੀ

Assembly elections

ਚੰਡੀਗੜ੍ਹ, 06 ਨਵੰਬਰ 2024: (Punjab By-elections) ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ (Assembly elections) ‘ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੀ ਤਾਰੀਖ਼ ‘ਚ ਬਦਲਾਅ ਕਰਨ ਨਾਲ ਸਿਆਸੀਆਂ ਪਾਰਟੀ ਨੂੰ ਚੋਣ ਪ੍ਰਚਾਰ ਕਰਨ ਲਈ ਹੋਰ ਦਿਨ ਮਿਲ ਗਏ ਹਨ |

ਇਸ ਦੌਰਾਨ ਪੰਜਾਬ ਦੀਆਂ ਸਿਆਸੀਆਂ ਪਾਰਟੀ 4 ਵਿਧਾਨ ਸਭਾ ਸੀਟਾਂ ‘ਤੇ ਪਕੜ ਮਜਬੂਤ ਕਰਨ ਲਈ ਰਣਨੀਤੀਆਂ ਘੜ ਰਹੀਆਂ ਹਨ | ਇਸਦੇ ਨਾਲ ਹੀ ਹੁਣ ਪੰਜਾਬ ‘ਚ ਹੁਣ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਦੌਰੇ ਸ਼ੁਰੂ ਹੋ ਜਾਣਗੇ |

ਪੰਜਾਬ ਦੀਆਂ ਚਾਰ ਸੀਟਾਂ ਬਰਨਾਲਾ, ਡੇਰਾ ਬਾਬਾ ਨਾਨਕ, ਚੱਬੇਵਾਲ ਅਤੇ ਗਿੱਦੜਬਾਹਾ ’ਤੇ 20 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਜ਼ਿਮਨੀ ਚੋਣਾਂ (Assembly elections) ਲਈ ਭਾਜਪਾ ਦੇ ਸਥਾਨਕ ਆਗੂ ਵੀ ਮੈਦਾਨ ’ਚ ਹਨ। ਇਸ ਦੇ ਨਾਲ ਹੀ ਭਾਜਪਾ ਦੇ ਸੂਬਾ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਸੀਐਮ ਵਿਜੇ ਰੂਪਾਨੀ ਅੱਜ ਪੰਜਾਬ ਆਉਣਗੇ ।

ਵਿਜੇ ਰੂਪਾਨੀ ਅਗਲੇ ਤਿੰਨ ਦਿਨਾਂ ‘ਚ ਚਾਰ ਸਰਕਲਾਂ ਦਾ ਦੌਰਾ ਕਰਨਗੇ। ਪੰਜਾਬ ਦੀ ਭਾਜਪਾ ਪਾਰਟੀ ਨੇ ਇਸ ਲਈ ਪੂਰਾ ਪ੍ਰੋਗਰਾਮ ਤਿਆਰ ਕਰ ਲਿਆ ਹੈ। ਇਸ ਦੌਰਾਨ ਉਹ ਚਾਰੇ ਸਰਕਲਾਂ ਦੇ ਆਗੂਆਂ ਨਾਲ ਬੈਠਕ ਕਰਕੇ ਚੋਣਾਂ ਲਈ ਰਣਨੀਤੀ ਬਣਾਉਣਗੇ। ਇਸਦੇ ਨਾਲ ਹੀ ਚੋਣ ਪ੍ਰਚਾਰ ‘ਚ ਵੀ ਹਿੱਸਾ ਲੈਣਗੇ।

ਜਿਕਰਯੋਗ ਹੈ ਕਿ ਭਾਰਤ ਦੇ ਚੋਣ ਕਮਿਸ਼ਨ ਦੇ ਮੁਤਾਬਕ ਪੰਜਾਬ ਵਿਧਾਨ ਸਭਾ ਦੀਆਂ 4 ਵਿਧਾਨ ਸਭਾ ਸੀਟਾਂ, ਜਿਨ੍ਹਾਂ ‘ਚ 10-ਡੇਰਾ ਬਾਬਾ ਨਾਨਕ, 44-ਚੱਬੇਵਾਲ (ਐਸਸੀ), 84-ਗਿੱਦੜਬਾਹਾ ਅਤੇ 103-ਬਰਨਾਲਾ ਦੀਆਂ ਜ਼ਿਮਨੀ ਚੋਣਾਂ (Punjab By-elections) ਦੀ ਤਾਰੀਖ਼ 13 ਨਵੰਬਰ 2024 (ਬੁੱਧਵਾਰ) ਤੋਂ ਬਦਲ ਕੇ 20 ਨਵੰਬਰ 2024 (ਬੁੱਧਵਾਰ) ਕਰ ਦਿੱਤੀ ਹੈ।

ਭਾਰਤੀ ਚੋਣ ਕਮਿਸ਼ਨ ਦੇ ਫੈਸਲੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਮੁੱਖ ਚੋਣ ਅਫ਼ਸਰ ਸਿਬਿਨ ਸੀ ਨੇ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਨੇ ਇੱਕ ਪ੍ਰੈੱਸ ਬਿਆਨ ਰਾਹੀਂ ਦੱਸਿਆ ਹੈ ਕਿ 13 ਨਵੰਬਰ 2024 ਨੂੰ ਵੱਡੇ ਪੱਧਰ ‘ਤੇ ਸਮਾਜਿਕ, ਸੱਭਿਆਚਾਰਕ ਅਤੇ ਧਾਰਮਿਕ ਰੁਝੇਵਿਆਂ ਹੋਣ ਕਾਰਨ ਵੱਡੀ ਗਿਣਤੀ ‘ਚ ਲੋਕਾਂ ਅਸੁਵਿਧਾ ਹੋਣ ਦੀ ਸੰਭਾਵਨਾ ਹੈ |

ਇਸਦੇ ਨਾਲ ਹੀ ਵੱਖ-ਵੱਖ ਲੌਜਿਸਟਿਕ ਮੁੱਦੇ ਵੀ ਪੈਦਾ ਹੋ ਸਕਦੇ ਹਨ, ਜੋ ਚੋਣਾਂ ਦੌਰਾਨ ਵੋਟਰਾਂ ਦੀ ਭਾਗੀਦਾਰੀ ਨੂੰ ਘਟਾ ਸਕਦੇ ਹਨ। ਇਸ ਲਈ ਇਨ੍ਹਾਂ ਕਾਰਨਾਂ ਅਤੇ ਸੰਭਾਵਨਾਵਾਂ ਨੂੰ ਦੇਖਦੇ ਹੋਏ ਕਮਿਸ਼ਨ ਨੇ ਜ਼ਿਮਨੀ ਚੋਣ ਦੀ ਤਾਰੀਖ਼ 13 ਨਵੰਬਰ 2024 (ਬੁੱਧਵਾਰ) ਤੋਂ ਬਦਲ ਕੇ 20 ਨਵੰਬਰ 2024 (ਬੁੱਧਵਾਰ) ਕਰਨ ਦਾ ਫੈਸਲਾ ਕੀਤਾ ਹੈ।

Exit mobile version