July 2, 2024 10:57 pm
BJP

ਗੁਜਰਾਤ ਵਿਧਾਨ ਸਭਾ ਚੋਣਾਂ ਲਈ ਭਾਜਪਾ ਵਲੋਂ ਚੋਣ ਮਨੋਰਥ ਪੱਤਰ ਜਾਰੀ, ਪੜ੍ਹੋ ਪੂਰੀ ਖ਼ਬਰ

ਚੰਡੀਗੜ੍ਹ 26 ਨਵੰਬਰ 2022: ਗੁਜਰਾਤ ਵਿੱਚ ਪਹਿਲੇ ਪੜਾਅ ਦੀਆਂ ਵਿਧਾਨ ਸਭਾ ਚੋਣਾਂ (Gujarat assembly elections) 01 ਦਸੰਬਰ ਨੂੰ ਹੋਣੀਆਂ ਹਨ। 89 ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਪੈਣਗੀਆਂ। ਇਸ ਦੇ ਲਈ ਚੋਣ ਪ੍ਰਚਾਰ ਦਾ ਆਖਰੀ ਪੜਾਅ ਚੱਲ ਰਿਹਾ ਹੈ। ਸਿਆਸੀ ਪਾਰਟੀਆਂ ਨੇ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ। ਆਗੂਆਂ ਦੇ ਇਲਜ਼ਾਮਾਂ ਤੇ ਜਵਾਬੀ ਦੋਸ਼ਾਂ ਦਾ ਦੌਰ ਤੇਜ਼ ਹੋ ਗਿਆ ਹੈ।

ਇਸ ਦੌਰਾਨ ਭਾਰਤੀ ਜਨਤਾ ਪਾਰਟੀ (BJP) ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਗੁਜਰਾਤ ਚੋਣਾਂ ਨੂੰ ਲੈ ਕੇ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ। ਇਸ ਵਿੱਚ ਗੁਜਰਾਤ ਦੇ ਨੌਜਵਾਨਾਂ ਲਈ ਰੁਜ਼ਗਾਰ ਤੋਂ ਲੈ ਕੇ ਸਿੱਖਿਆ, ਕਿਸਾਨਾਂ, ਔਰਤਾਂ ਅਤੇ ਸਕੂਲੀ ਬੱਚਿਆਂ ਲਈ ਵਾਅਦੇ ਕੀਤੇ ਗਏ ਹਨ।

ਭਾਜਪਾ ਨੇ ਚੋਣ ਮਨੋਰਥ ਪੱਤਰ ਵਿੱਚ ਕਿਹੜੇ-ਕਿਹੜੇ ਵਾਅਦੇ:-

1.ਕਿਸਾਨਾਂ ਦੇ ਮੰਡੀਕਰਨ ਲਈ 10 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ।
2. 25 ਹਜ਼ਾਰ ਕਰੋੜ ਰੁਪਏ ਖਰਚ ਕੇ ਸਿੰਚਾਈ ਪ੍ਰਣਾਲੀ ਨੂੰ ਮਜ਼ਬੂਤ ​​ਕਰੇਗੀ।
3. 500 ਕਰੋੜ ਰੁਪਏ ਖਰਚ ਕੇ ਗਊਸ਼ਾਲਾਵਾਂ ਨੂੰ ਮਜ਼ਬੂਤ ​​ਬਣਾਵਾਂਗੇ।
4. ਇੱਕ ਹਜ਼ਾਰ ਵਾਧੂ ਮੋਬਾਈਲ ਵੈਟਰਨਰੀ ਹਸਪਤਾਲ ਸ਼ੁਰੂ ਕਰਨਗੇ।
5. ਦੱਖਣੀ ਗੁਜਰਾਤ ਅਤੇ ਸੌਰਾਸ਼ਟਰ ਵਿੱਚ ਦੋ ਸੀ ਫੂਡ ਪਾਰਕ ਤਿਆਰ ਕਰੇਗਾ।
6. ਨੌਜਵਾਨਾਂ ਲਈ 20 ਲੱਖ ਨੌਕਰੀਆਂ ਦਾ ਵਿਕਾਸ ਕੀਤਾ ਜਾਵੇਗਾ।
7. ਸਕੂਲ ਆਫ ਐਕਸੀਲੈਂਸ ਨੂੰ ਤਿਆਰ ਕਰਨ ਲਈ 10,000 ਕਰੋੜ ਰੁਪਏ ਖਰਚ ਕੀਤੇ ਜਾਣਗੇ।
8. ਦੇਸ਼ ਦਾ ਪਹਿਲਾ ਬਲੂ ਇਕਾਨਮੀ ਇੰਡਸਟਰੀਅਲ ਕੋਰੀਡੋਰ ਤਿਆਰ ਹੋ ਜਾਵੇਗਾ।
9 . ਮੱਛੀ ਪਾਲਣ ਦੇ ਬੁਨਿਆਦੀ ਢਾਂਚੇ ਨੂੰ ਵੀ ਮਜ਼ਬੂਤ ​​ਕੀਤਾ ਜਾਵੇਗਾ।
10. ਪੂਰੇ ਗੁਜਰਾਤ ਨੂੰ 04 ਅਤੇ 06 ਲੇਨ ਰੋਡ ਨਾਲ ਜੋੜੇਗਾ ਅਤੇ ਫਲਾਈਓਵਰ ਬਣਾਇਆ ਜਾਵੇਗਾ।
11. ਗੁਜਰਾਤ ਓਲੰਪਿਕ ਮਿਸ਼ਨ ਤਹਿਤ ਵਿਸ਼ਵ ਪੱਧਰੀ ਖੇਡ ਸੁਵਿਧਾ ਕੇਂਦਰ ਬਣਾਏ ਜਾਣਗੇ।
12. ਵਿਦਿਆਰਥਣਾਂ ਨੂੰ ਇਲੈਕਟ੍ਰਿਕ ਸਕੂਟੀ ਦੇਣ ਦਾ ਵਾਅਦਾ ਕੀਤਾ ਗਿਆ ਹੈ।
13. ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਤਹਿਤ ਹਰੇਕ ਪਰਿਵਾਰ ਨੂੰ ਮੁਫਤ ਇਲਾਜ ਲਈ ਮਿਲਣ ਵਾਲੀ ਰਾਸ਼ੀ 5 ਲੱਖ ਰੁਪਏ ਤੋਂ ਵਧਾ ਕੇ 10 ਲੱਖ ਰੁਪਏ ਕਰ ਦਿੱਤੀ ਜਾਵੇਗੀ।
14. ਅਗਲੇ ਪੰਜ ਸਾਲਾਂ ਵਿੱਚ ਗੁਜਰਾਤ ਦੀਆਂ ਇੱਕ ਲੱਖ ਔਰਤਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ |