ਚੰਡੀਗੜ੍ਹ 08 ਫਰਵਰੀ 2022: ਉੱਤਰ ਪ੍ਰਦੇਸ਼ (Uttar Pradesh) ‘ਚ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜਰ ਅੱਜ ਭਾਜਪਾ ਵਲੋਂ ਆਪਣਾ 2017 ਸੰਕਲਪ ਪੱਤਰ ਦੀ ਤਰਜ਼ ‘ਤੇ ਭਾਜਪਾ ਨੇ ਅੱਜ ਉੱਤਰ ਪ੍ਰਦੇਸ਼ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ। ਭਾਜਪਾ ਨੇ ਚੋਣ ਮਨੋਰਥ ਪੱਤਰ ਨੂੰ ਲੋਕ ਕਲਿਆਣ ਸੰਕਲਪ ਪੱਤਰ 2022 ਦਾ ਨਾਮ ਦਿੱਤਾ ਹੈ। ਉੱਤਰ ਪ੍ਰਦੇਸ਼ (Uttar Pradesh) ‘ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲਖਨਊ ਦੇ ਗੋਮਤੀ ਨਗਰ ਸਥਿਤ ਇੰਦਰਾ ਗਾਂਧੀ ਪ੍ਰਤਿਸ਼ਠਾਨ ‘ਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਬੀਜੇਪੀ ਮੈਨੀਫੈਸਟੋ 2022 ਜਾਰੀ ਕੀਤਾ। ਇਸ ਦੌਰਾਨ ਚੋਣ ਮਨੋਰਥ ਪੱਤਰ ਦੇ ਪ੍ਰੋਗਰਾਮ ‘ਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਅਤੇ ਡਾਕਟਰ ਦਿਨੇਸ਼ ਸ਼ਰਮਾ, ਚੋਣ ਇੰਚਾਰਜ ਧਰਮਿੰਦਰ ਪ੍ਰਧਾਨ, ਸਹਿ ਇੰਚਾਰਜ ਅਨੁਰਾਗ ਠਾਕੁਰ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸਵਤੰਤਰ ਦੇਵ ਸਿੰਘ ਵੀ ਮੌਜੂਦ ਸਨ। ਤੁਹਾਨੂੰ ਦੱਸ ਦੇਈਏ ਕਿ ਹਾਲਾਂਕਿ ਇਹ ਮੈਨੀਫੈਸਟੋ ਐਤਵਾਰ ਨੂੰ ਜਾਰੀ ਕੀਤਾ ਜਾਣਾ ਸੀ ਪਰ ਭਾਰਤ ਰਤਨ ਲਤਾ ਮੰਗੇਸ਼ਕਰ ਦੀ ਮੌਤ ਦੇ ਕਾਰਨ ਪ੍ਰੋਗਰਾਮ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।
ਇਸ ਦੌਰਾਨ ਭਾਜਪਾ ਦੇ ਇਸ ਚੋਣ ਮਨੋਰਥ ਪੱਤਰ ‘ਚ ਰਾਸ਼ਟਰਵਾਦ, ਵਿਕਾਸ, ਸੁਸ਼ਾਸਨ ਅਤੇ ਰੁਜ਼ਗਾਰ ਵਰਗੇ ਮੁੱਦੇ ਸ਼ਾਮਲ ਹਨ। ਭਾਜਪਾ ਨੇ 2017 ਵਿੱਚ 24 ਪੰਨਿਆਂ ਦਾ ਸੰਕਲਪ ਪੱਤਰ ਜਾਰੀ ਕੀਤਾ, ਜਿਸ ਵਿੱਚ ਮੁੱਖ ਤੌਰ ‘ਤੇ 10 ਮੁੱਦਿਆਂ ‘ਤੇ ਕੇਂਦਰਿਤ ਸੀ। ਇਸ ਵਿੱਚ 200 ਤੋਂ ਵੱਧ ਮਤੇ ਕੀਤੇ ਗਏ। ਭਾਜਪਾ ਨੇ ‘ਸੁਝਾਅ ਆਪਕਾ, ਸੰਕਲਪ ਹਮਾਰਾ’ ਦੇ ਨਾਂ ‘ਤੇ ਮੁਹਿੰਮ ਚਲਾ ਕੇ ਲੋਕਾਂ ਤੋਂ ਸੁਝਾਅ ਮੰਗੇ ਸਨ। ਜਾਣਕਾਰੀ ਅਨੁਸਾਰ ਭਾਜਪਾ ਦੇ ਚੋਣ ਮਨੋਰਥ ਪੱਤਰ ਵਿੱਚ ਸੰਤੁਲਿਤ ਵਾਅਦੇ ਕੀਤੇ ਗਏ ਹਨ।
ਭਾਜਪਾ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਹੇਠ ਲਿਖੇ ਵਾਅਦੇ ਕੀਤੇ ਹਨ।
*ਗਰੀਬਾਂ ਲਈ ਸਸਤਾ ਭੋਜਨ
*ਵਿਦਿਆਰਥਣਾਂ ਲਈ ਮੁਫਤ ਸਕੂਟੀ
*ਸਰਦਾਰ ਪਟੇਲ ਐਗਰੀ-ਇਨਫਰਾਸਟਰਕਚਰ ਮਿਸ਼ਨ
*ਮੁੱਖ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਸ਼ੁਰੂ ਹੋਵੇਗੀ
*ਆਲੂ, ਟਮਾਟਰ ਅਤੇ ਪਿਆਜ਼ ਵਰਗੀਆਂ ਸਾਰੀਆਂ ਫ਼ਸਲਾਂ ਦਾ ਘੱਟੋ-ਘੱਟ ਮੁੱਲ ਯਕੀਨੀ ਬਣਾਇਆ ਜਾਵੇਗਾ।
*ਖੰਡ ਮਿੱਲਾਂ ਦਾ ਨਵੀਨੀਕਰਨ ਅਤੇ ਆਧੁਨਿਕੀਕਰਨ
*ਕਿਸਾਨਾਂ ਨੂੰ ਸੋਲਰ ਪੰਪ
*ਗੰਨਾ ਕਿਸਾਨਾਂ ਨੂੰ 14 ਦਿਨਾਂ ਦੇ ਅੰਦਰ ਅਦਾ ਕੀਤਾ ਜਾਵੇਗਾ, ਦੇਰੀ ‘ਤੇ ਦਿੱਤਾ ਜਾਵੇਗਾ ਵਿਆਜ
*ਹੋਲੀ ਅਤੇ ਦੀਵਾਲੀ ‘ਤੇ ਇੱਕ-ਇੱਕ ਸਿਲੰਡਰ ਮੁਫ਼ਤ
*60 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਲਈ ਮੁਫ਼ਤ ਯਾਤਰਾ
*ਹਰ ਘਰ ਲਈ ਇੱਕ ਨੌਕਰੀ
*ਵਿਧਵਾ ਅਤੇ ਬੇਸਹਾਰਾ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇ
*ਕਿਸਾਨਾਂ ਦੀ ਆਮਦਨ ਵਧਾਉਣ ਲਈ ਸੂਰਜੀ ਊਰਜਾ ਤੋਂ ਪੈਦਾ ਹੋਣ ਵਾਲੀ ਵਾਧੂ ਬਿਜਲੀ ਨੂੰ ਵੇਚਣ ਦਾ ਢੁੱਕਵਾਂ ਪ੍ਰਬੰਧ ਕੀਤਾ ਜਾਵੇਗਾ।
*ਅਗਲੇ ਪੰਜ ਸਾਲਾਂ ਤੱਕ ਸਾਰੇ ਕਿਸਾਨਾਂ ਨੂੰ ਸਿੰਚਾਈ ਲਈ ਮੁਫਤ ਬਿਜਲੀ
*ਹਰ ਪਿੰਡ ਵਿੱਚ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਵੇ
*ਮਛੇਰਿਆਂ ਨੂੰ 40 ਫੀਸਦੀ ਸਬਸਿਡੀ ‘ਤੇ ਇਕ ਲੱਖ ਤੱਕ ਦੀਆਂ ਕਿਸ਼ਤੀਆਂ ਉਪਲਬਧ ਹੋਣਗੀਆਂ
*ਮੱਛੀ ਬੀਜ ਉਤਪਾਦਨ ਲਈ 25% ਤੱਕ ਸਬਸਿਡੀ ਮੁਆਫ਼
*ਛੇ ਮੈਗਾ ਫੂਡ ਪਾਰਕ ਬਣਾਏ ਜਾਣਗੇ।
*ਐਮਬੀਬੀਐਸ ਦੀਆਂ ਸੀਟਾਂ ਦੁੱਗਣੀਆਂ ਕੀਤੀਆਂ ਜਾਣ
*ਲਵ ਜੇਹਾਦ ਲਈ 10 ਸਾਲ ਦੀ ਕੈਦ ਅਤੇ 1 ਲੱਖ ਜੁਰਮਾਨਾ