July 7, 2024 10:08 am
BJP

ਭਾਜਪਾ ਵਲੋਂ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੀਆਂ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ

ਚੰਡੀਗੜ੍ਹ 20 ਅਕਤੂਬਰ 2022: ਭਾਜਪਾ ਦੀ ਕੇਂਦਰੀ ਚੋਣ ਕਮੇਟੀ ਨੇ ਵੀਰਵਾਰ ਨੂੰ ਹਿਮਾਚਲ ਪ੍ਰਦੇਸ਼ (Himachal Pradesh) ਵਿਧਾਨ ਸਭਾ ਦੀਆਂ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਭਾਜਪਾ ਨੇ ਬੁੱਧਵਾਰ ਸਵੇਰੇ 62 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ। ਹੁਣ ਬਾਕੀ 6 ਉਮੀਦਵਾਰਾਂ ਦੇ ਨਾਵਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ।

ਦੇਹਰਾ ਤੋਂ ਰਮੇਸ਼ ਧਵਾਲਾ, ਜਵਾਲਾਮੁਖੀ ਤੋਂ ਰਵਿੰਦਰ ਸਿੰਘ ਰਵੀ, ਕੁੱਲੂ ਤੋਂ ਮਹੇਸ਼ਵਰ ਸਿੰਘ, ਬੜਸਰ ਤੋਂ ਮਾਇਆ ਸ਼ਰਮਾ, ਹਰੋਲੀ ਤੋਂ ਪ੍ਰੋ. ਰਾਮਪੁਰ ਤੋਂ ਰਾਮਕੁਮਾਰ ਅਤੇ ਕੌਲ ਨੇਗੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਹਿਮਾਚਲ ਪ੍ਰਦੇਸ਼ ਦੀਆਂ 68 ਵਿਧਾਨ ਸਭਾ ਸੀਟਾਂ ਲਈ 12 ਨਵੰਬਰ ਨੂੰ ਵੋਟਾਂ ਪੈਣਗੀਆਂ। ਚੋਣ ਨਤੀਜੇ 8 ਦਸੰਬਰ ਨੂੰ ਆਉਣਗੇ।