Site icon TheUnmute.com

ਭਾਜਪਾ ਵਾਲਿਆਂ ਨੂੰ ਖਾਲਸਾ ਏਡ ਚੁਭ ਰਿਹੈ, ਗੈਂਗਸਟਰ ਕਿਊਂ ਨਹੀਂ: ਰਾਜਾ ਵੜਿੰਗ

Khalsa aid

ਚੰਡੀਗੜ੍ਹ, 03 ਅਗਸਤ, 2023: ਬੀਤੇ ਦਿਨ ਐਨ.ਆਈ.ਏ. ਦੁਆਰਾ ਪੰਜਾਬ ਦੀਆਂ ਵੱਖ-ਵੱਖ ਥਾਵਾਂ ਛਾਪੇਮਾਰੀ ਕਰਕੇ ਜਾਂਚ ਕੀਤੀ ਗਈ | ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਐਨ.ਜੀ.ਓ. ਖਾਲਸਾ ਏਡ (Khalsa aid) ‘ਤੇ ਛਾਪੇਮਾਰੀ ਦੀ ਘਟਨਾ ਬੇਹੱਦ ਮੰਦਭਾਗੀ ਹੈ, ਅਜਿਹਾ ਨਹੀਂ ਹੋਣ ਚਾਹੀਦਾ ਸੀ |

ਰਾਜਾ ਵੜਿੰਗ ਨੇ ਕਿਹਾ ਕਿ ਖਾਲਸਾ ਏਡ ਨੇ ਔਖੇ ਸਮੇਂ ਵਿੱਚ ਦੇਸ਼, ਵਿਦੇਸ਼ਾਂ ਵਿੱਚ ਮੋਹਰੀ ਹੋ ਕੇ ਲੋਕਾਂ ਦੀ ਮੱਦਦ ਕੀਤੀ | ਕਿਸਾਨ ਅੰਦੋਲਨ ਵਿਚ ਵੀ ਉਨ੍ਹਾਂ ਨੇ ਲੋਕਾਂ ਦੀ ਸੇਵਾ ਕੀਤੀ ਇਸਦੇ ਨਾਲ ਹੀ ਜਿਥੇ ਕਿਤੇ ਵੀ ਕੋਈ ਆਫ਼ਤ ਆਈ ਖਾਲਸਾ ਏਡ ਨੇ ਇਨਸਾਨੀਅਤ ਨੂੰ ਮੁੱਖ ਰੱਖਦਿਆਂ ਸੇਵਾ ਲਈ ਮੋਹਰੀ ਰਿਹਾ |

ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿਚ ਬਹੁਤ ਕੁਝ ਵਾਪਰ ਰਿਹਾ ਹੈ, ਗੈਂਗਸਟਰਾਂ ਵਲੋਂ ਫਿਰੌਤੀਆਂ, ਦਿਨ ਦਿਹਾੜੇ ਕਤਲ ਦੀਆਂ ਵਾਰਦਾਤਾਂ ਉਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ, ਪਰ ਭਾਜਪਾ ਵਾਲਿਆਂ ਨੂੰ ਖਾਲਸਾ ਏਡ ਚੁਭ ਰਿਹਾ ਹੈ | ਉਨ੍ਹਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ‘ਤੇ ਕੋਈ ਬਿਆਨ ਜਾਰੀ ਕਰਨ ਅਤੇ ਉਹ ਉਮੀਦ ਕਰਦੇ ਹਨ ਕਿ ਅਜਿਹਾ ਮੁੜ ਨਾ ਵਾਪਰੇ |

Exit mobile version