ਚੰਡੀਗੜ੍ਹ, 17 ਜਨਵਰੀ 2025: BJP Manifesto Delhi Elections 2025 : ਦਿੱਲੀ ਵਿਧਾਨ ਸਭਾ ਚੋਣਾਂ 2025 ਲਈ ਭਾਜਪਾ ਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ | ਭਾਜਪਾ ਵੱਲੋਂ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਇਹ ਮੈਨੀਫੈਸਟੋ ਜਾਰੀ ਕੀਤਾ ਹੈ। ਉਨ੍ਹਾਂ ਦਿੱਲੀ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਦਿੱਲੀ ‘ਚ ਚੱਲ ਰਹੀਆਂ ਮੌਜੂਦਾ ਲੋਕ ਭਲਾਈ ਯੋਜਨਾਵਾਂ ਉਨ੍ਹਾਂ ਦੀ ਸਰਕਾਰ (ਭਾਜਪਾ) ਬਣਨ ਤੋਂ ਬਾਅਦ ਵੀ ਜਾਰੀ ਰਹਿਣਗੀਆਂ।
ਭਾਜਪਾ ਨੇ ਵਾਅਦਾ ਕੀਤਾ ਹੈ ਕਿ ਯੋਜਨਾਵਾਂ ਨਾਲ ਸਬੰਧਤ ਸਹੂਲਤਾਂ ਨੂੰ ਮਜ਼ਬੂਤ ਅਤੇ ਬਿਹਤਰ ਬਣਾਇਆ ਜਾਵੇਗਾ। ਉਨ੍ਹਾਂ ਨੂੰ ਭ੍ਰਿਸ਼ਟਾਚਾਰ ਮੁਕਤ ਵੀ ਬਣਾਇਆ ਜਾਵੇਗਾ। ਭਾਜਪਾ ਆਪਣਾ ਮੈਨੀਫੈਸਟੋ ਤਿੰਨ ਪੜਾਵਾਂ ‘ਚ ਲਾਗੂ ਕਰੇਗੀ। ਇਹ ਇਸਦਾ ਪਹਿਲਾ ਹਿੱਸਾ ਹੈ। ਦਿੱਲੀ ‘ਚ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਆਯੁਸ਼ਮਾਨ ਭਾਰਤ ਯੋਜਨਾ ਲਾਗੂ ਕੀਤੀ ਜਾਵੇਗੀ, ਇਸ ਯੋਜਨਾ ਦੇ ਤਹਿਤ ਦਿੱਲੀ ਸਰਕਾਰ ₹ 5 ਲੱਖ ਦਾ ਵੱਖਰਾ ਬੀਮਾ ਪ੍ਰਦਾਨ ਕਰੇਗੀ ਜਦੋਂ ਕਿ ਕੇਂਦਰ ਸਰਕਾਰ 5 ਲੱਖ ਦਾ ਬੀਮਾ ਪ੍ਰਦਾਨ ਕਰੇਗੀ।
ਭਾਜਪਾ ਦੇ ਪਹਿਲੇ ਮੈਨੀਫੈਸਟੋ ਦੇ ਵੱਡੇ ਐਲਾਨ
ਮਹਿਲਾ ਸਮ੍ਰਿਧੀ ਯੋਜਨਾ ਦੇ ਤਹਿਤ, ਬੀਬੀਆਂਨੂੰ ਪ੍ਰਤੀ ਮਹੀਨਾ 2500 ਰੁਪਏ ਦਿੱਤੇ ਜਾਣਗੇ।
ਗਰੀਬ ਬੀਬੀਆਂ ਨੂੰ ਗੈਸ ਸਿਲੰਡਰਾਂ ‘ਤੇ 500 ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ।
ਗਰੀਬ ਪਰਿਵਾਰਾਂ ਨੂੰ ਹੋਲੀ ਅਤੇ ਦੀਵਾਲੀ ‘ਤੇ ਇੱਕ ਸਿਲੰਡਰ ਮੁਫ਼ਤ ਦਿੱਤਾ ਜਾਵੇਗਾ।
ਗਰਭਵਤੀ ਮਹਿਲਾਵਾਂ ਨੂੰ ₹21000 ਦਿੱਤੇ ਜਾਣਗੇ।
70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ 10 ਲੱਖ ਰੁਪਏ ਦਾ ਬੀਮਾ ਕਵਰ ਦਿੱਤਾ ਜਾਵੇਗਾ।
60 ਤੋਂ 70 ਸਾਲ ਦੀ ਉਮਰ ਦੇ ਬਜ਼ੁਰਗਾਂ ਦੀ ਪੈਨਸ਼ਨ ਵਿੱਚ 500 ਰੁਪਏ ਦਾ ਵਾਧਾ ਕੀਤਾ ਜਾਵੇਗਾ।
70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਅਤੇ ਦੀਵਿਆਂਗ ਅਤੇ ਵਿਧਵਾ ਮਹਿਲਾਵਾਂ ਨੂੰ 2500 ਰੁਪਏ ਦੀ ਬਜਾਏ 3000 ਰੁਪਏ ਪੈਨਸ਼ਨ ਦਿੱਤੀ ਜਾਵੇਗੀ।
ਦਿੱਲੀ ‘ਚ ਅਟਲ ਕੰਟੀਨ ਯੋਜਨਾ ਸ਼ੁਰੂ ਕੀਤੀ ਜਾਵੇਗੀ, ਇਸ ਤਹਿਤ ਝੁੱਗੀ-ਝੌਂਪੜੀ ਵਾਲੇ ਇਲਾਕਿਆਂ ‘ਚ 5 ਰੁਪਏ ਵਿੱਚ ਖਾਣਾ ਮੁਹੱਈਆ ਕਰਵਾਇਆ ਜਾਵੇਗਾ।
Read More: Delhi Elections 2025: ਦਿੱਲੀ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦੀ ਅੱਜ ਆਖਰੀ ਤਾਰੀਖ਼