July 7, 2024 9:57 pm
MCD

ਭਾਜਪਾ ਨੇ ਦਿੱਲੀ ਨਗਰ ਨਿਗਮ ਚੋਣਾਂ ‘ਚ ਟਿਕਟਾਂ ਨੂੰ ਲੈ ਕੇ ਦਿੱਲੀ ਸਰਕਾਰ ‘ਤੇ ਲਾਏ ਗੰਭੀਰ ਦੋਸ਼

ਚੰਡੀਗੜ੍ਹ 21 ਨਵੰਬਰ 2022: ਦਿੱਲੀ ਨਗਰ ਨਿਗਮ ਚੋਣਾਂ (MCD) ਨੂੰ ਲੈ ਕੇ ਭਾਜਪਾ ਅਤੇ ਆਮ ਆਦਮੀ ਪਾਰਟੀ ਲਗਾਤਾਰ ਇੱਕ ਦੂਜੇ ‘ਤੇ ਲਗਾਤਾਰ ਹਮਲੇ ਕਰ ਰਹੇ ਹਨ। ਭਾਜਪਾ ਨੇ ਈਟੀ ਸਟਿੰਗ ਦਾ ਹਵਾਲਾ ਦਿੰਦੇ ਹੋਏ ਆਮ ਆਦਮੀ ਪਾਰਟੀ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਹਨ ਅਤੇ ਦਾਅਵਾ ਕੀਤਾ ਹੈ ਕਿ ‘ਆਪ’ ਨੇ ਐੱਮਸੀਡੀ ਚੋਣਾਂ ਲਈ ਟਿਕਟ ਵੇਚੀਆਂ ਹਨ |

ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਦਿੱਲੀ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ‘ਆਪ’ ਭ੍ਰਿਸ਼ਟਾਚਾਰ ਦੀ ਦਲਦਲ ‘ਚ ਫਸੀ ਹੋਈ ਹੈ। ਕੇਜਰੀਵਾਲ ਦੇ ਕਈ ਦਿੱਗਜਾਂ ਦਾ ਸਟਿੰਗ ਹੋਇਆ ਹੈ। ‘ਆਪ’ ਨੇਤਾ ਬਿੰਦੂ ਸ਼੍ਰੀਰਾਮ ਨੇ ਸਟਿੰਗ ਆਪ੍ਰੇਸ਼ਨ ਕੀਤਾ ਹੈ। ਬਿੰਦੂ ਨੂੰ ਰੋਹਿਣੀ ਦੇ ਵਾਰਡ 54 ਤੋਂ ਟਿਕਟ ਦੇਣ ਦਾ ਵਾਅਦਾ ਕੀਤਾ ਗਿਆ ਅਤੇ ਟਿਕਟ ਦੇ ਬਦਲੇ 80 ਲੱਖ ਰੁਪਏ ਮੰਗੇ ਗਏ ਹਨ।

ਉਨ੍ਹਾਂ ਕਿਹਾ ਕਿ ਸਟਿੰਗ ਆਪ੍ਰੇਸ਼ਨ ਦੇ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਵਿਧਾਇਕ ਵਿਜੇਂਦਰ ਗੁਪਤਾ ਨੇ ਕਿਹਾ ਕਿ ਜਨਤਾ ਨੇ ਦੇਖ ਲਿਆ ਹੈ ਕਿ ਕਿੰਨੇ ਈਮਾਨਦਾਰ ਲੋਕ ਕੱਟੜ ਭ੍ਰਿਸ਼ਟ ਹਨ। ਇਸੇ ਸਟਿੰਗ ‘ਚ ਦਿਨੇਸ਼ ਸ਼ਰਾਫ ਨੇ ਇਹ ਵੀ ਦੱਸਿਆ ਕਿ ਵਿਧਾਨ ਸਭਾ ਚੋਣਾਂ ‘ਚ ਵੀ ਪੈਸੇ ਦੀ ਖੇਡ ਸੀ। ਨਗਰ ਨਿਗਮ ਅਤੇ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਵੇਚੀਆਂ ਗਈਆਂ।

ਉਨ੍ਹਾਂ ਕਿਹਾ ਕਿ ‘ਆਪ’ ਪਾਰਟੀ ਨੇ ਟਿਕਟਾਂ ਖਰੀਦਣ ਲਈ ਦਲਾਲ ਭੇਜੇ ਹਨ। ਦਿੱਲੀ ਦੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। ਦਿੱਲੀ ਸਰਕਾਰ ‘ਤੇ ਹਮਲਾ ਕਰਦੇ ਹੋਏ ਭਾਜਪਾ ਵਿਧਾਇਕ ਨੇ ਕਿਹਾ ਕਿ ਪੈਸੇ ਦੇਣ ਵਾਲਿਆਂ ਨੂੰ ਹੀ ਟਿਕਟਾਂ ਮਿਲਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਦੀ ਮੰਗ ਕਰਦੇ ਹਨ। ਏਸੀਬੀ ਨੂੰ ਜਲਦੀ ਤੋਂ ਜਲਦੀ ਉਨ੍ਹਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ।