ਚੰਡੀਗੜ੍ਹ 05 ਅਪ੍ਰੈਲ 2022: ਅਧਿਆਪਕਾਂ ਵਲੋਂ ਪੰਜਾਬ ਸਰਕਾਰ (Punjab government) ਦੇ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ | ਇਸ ਦੌਰਾਨ ਬੀਤੇ ਦਿਨ ਡਾਇਰੈਕਟਰ ਸਿੱਖਿਆ ਵਿਭਾਗ ਦਫ਼ਤਰ ਨੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪੱਤਰ ਜਾਰੀ ਕਰ ਕੇ ਉਨ੍ਹਾਂ ਅਧਿਆਪਕਾਂ ਖ਼ਿਲਾਫ਼ ਤੁਰੰਤ ਅਨੁਸ਼ਾਸਨੀ ਕਾਰਵਾਈ ਕਰਨ ਦੀ ਹਦਾਇਤ ਕੀਤੀ ਹੈ | ਇਸ ਮੁੱਦੇ ‘ਤੇ ਭਾਜਪਾ ਨੇ ਪੰਜਾਬ ਸਰਕਾਰ ‘ਤੇ ਸਵਾਲ ਕਰਦਿਆਂ ਤਿੱਖੇ ਹਮਲੇ ਕੀਤੇ ।
ਇਸਦੇ ਚੱਲਦੇ ਭਾਜਪਾ ਆਗੂ ਸੁਭਾਸ਼ ਸ਼ਰਮਾ (Subhash Sharma) ਨੇ ਇਸ ਸਬੰਧੀ ਟਵੀਟ ਕਰਕੇ ਲਿਖਿਆ ਕਿ ”ਪੰਜਾਬ ‘ਚ ਬਦਲਾਅ ਸ਼ੁਰੂ ਹੋ ਗਿਆ ਹੈ, ਪੰਜਾਬ ਦੀ ‘ਆਪ’ ਸਰਕਾਰ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਸਿੱਖਿਆ ਮੰਤਰੀ ਦੇ ਘਰ ਦੇ ਬਾਹਰ ਧਰਨਾ ਦੇ ਰਹੇ ਅਧਿਆਪਕਾਂ ਖਿਲਾਫ ਵਿਭਾਗੀ ਕਾਰਵਾਈ ਦੇ ਹੁਕਮ ਦਿੱਤੇ ਹਨ। ਪਗੜੀ ਭਗਤ ਸਿੰਘ ਵਾਲੀ ਤੇ ਕੰਮ ਅੰਗਰੇਜ਼ਾਂ ਵਾਲੇ, ਬੱਲੇ ਓਏ, ਭਗਵੰਤ ਮਾਨ ਸਾਹਿਬ, ਟੋਪੀ ਹੀ ਪਾ ਲਵੋ ਹੁਣ।’
पंजाब में बदलाव की शुरुआत हो गयी है @AAPPunjab की सरकार ने पंजाब के शिक्षा मंत्री के घर के बाहर अपनी माँगों को ले कर धरना दे थे अध्यापकों के ख़िलाफ़ विभागीय कारवाई करने का आदेश दिया है । पगड़ी भगत सिंह वाली ते कम्म अंग्रेज़ा वाले बल्ले ओए @BhagwantMann साहिब । Hat ही पा लो हुन । pic.twitter.com/IheS0LvbUy
— Subhash Sharma (@DrSubhash78) April 5, 2022