July 6, 2024 10:49 pm
kartarpur sahib

ਸ੍ਰੀ ਕਰਤਾਰਪੁਰ ਸਾਹਿਬ : ਪ੍ਰਦਾਰਸ਼ੀ ‘ਚ ਰੱਖੇ ਗਏ ਬੰਬ ਦੇ ਖੋਲ ‘ਤੇ ਭਾਜਪਾ ਨੇਤਾ ਨੇ ਚੁੱਕੀ ਆਵਾਜ਼

ਅੰਮ੍ਰਿਤਸਰ 2 ਮਾਰਚ 2022 : ਪਕਿਸਤਾਨ ਵਲੋਂ ਗੁਰੂਦੁਆਰਾ ਸ੍ਰੀ ਕਰਤਾਰਪੁਰ ਸਾਹਿਬ (Sri Kartarpur Sahib) ਦੀ ਪ੍ਰਦਾਰਸ਼ੀ ‘ਚ ਰੱਖੇ ਗਏ ਬੰਬ ਦੇ ਖੇਮੇ ਨਾਲ ਭਾਰਤੀ ਸੈਨਾ ਦੇ ਪ੍ਰਤੀ ਪ੍ਰਚਾਰ ਕਰਨ ਦੇ ਵਿਰੋਧ ‘ਚ ਭਾਜਪਾ ਨੇਤਾ ਸਰਚੰਦ ਸਿੰਘ ਖਿਆਲਾ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਇਹ ਖੋਲ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ, ਪਕਿਸਤਾਨ (Pakistan’0 ਦੇ ਝੂਠੇ ਅਤੇ ਬੇਬੁਨਿਆਦੀ ਪ੍ਰਚਾਰ ਨਾਲ ਭਾਰਤੀ ਯਾਤਰੀਆਂ ਅਤੇ ਸਿੱਖ ਸ਼ਰਧਾਲੂਆਂ ‘ਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ,

ਪ੍ਰਧਾਨਮੰਤਰੀ ਨੂੰ ਲਿਖੇ ਪੱਤਰ ‘ਚ ਪ੍ਰੋ; ਖਿਆਲਾ ਨੇ ਕਿਹਾ ਕਿ ਪਾਕਿਸਤਾਨ (Pakistan’)  ਦੇ ਪ੍ਰਧਾਨਮੰਤਰੀ ਇਮਰਾਨ ਖਾਨ ਕਰਤਾਰਪੁਰ ਕਾਰੀਡੋਰ ਨੂੰ ਮੁਹੱਬਤ ਦਾ ਰਸਤਾ ਅਤੇ ਅਮਨ ਪੁਲ ਆਦਿ ਵਿਸ਼ੇਸ਼ ਦਿੰਦੇ ਹਾਂ ਪਰ ਸਚਾਈ ਇਹ ਹੈ ਕਿ ਉਹ ਨਫਰਤ ਫੈਲਾਉਣ ਵੱਲ ਵੱਧ ਰਹੇ ਹਨ, ਸਿੱਖ ਭਾਈਚਾਰੇ ਨੂੰ ਗੁਮਰਾਹ ਕਰਨ ਅਤੇ ਸਿੱਖਾਂ ਦੇ ਮਨ ‘ਚ ਨਫਰਤ ਪੈਦਾ ਕਰਨ ਲਈ ਪਕਿਸਤਾਨ ਨੇ ਨਾਰੋਵਾਲ ਜਿਲੇ ਦੇ ਪਿੰਡ ਸ਼ਕਰਗੜ੍ਹ ‘ਚ ਗੁਰੂਦੁਆਰਾ ਕਰਤਾਰਪੁਰ ਸਾਹਿਬ ਦੇ ਬਾਹਰ ਮਜਾਰ ਸਾਹਿਬ ਦੇ ਕੋਲ ਇਕ ਖੂਹ ਦੇ ਕੋਲ 5 ਫੁੱਟ ਉੱਚਾ ਟਾਵਰ ਸਥਾਪਿਤ ਕੀਤਾ ਗਿਆ ਹੈ, ਇਸ ਟਾਵਰ ਦੇ ਸ਼ੀਸ਼ੇ ਦੇ ਸ਼ੋਕੇਸ਼ ‘ਚ ਪ੍ਰਦਰਸ਼ਿਤ ਬੰਬ ਦਾ ਖੋਲ ਕਰਤਾਰਪੁਰ ਆਉਣ ਵਾਲੀ ਸਿੱਖ ਸੰਗਤ ਦੇ ਰੰਗ ‘ਚ ‘ਚ ਭੰਗ ਪਾ ਰਿਹਾ ਹੈ,

ਨੋਟਿਸ ਬੋਰਡ ‘ਤੇ ਗੁਰਮੁਖੀ, ਸ਼ਾਹਮੁਖੀ ਅਤੇ ਅੰਗਰੇਜ਼ੀ ਵਿਚ ਲਿਖਿਆ ਵੇਰਵਾ ਭਾਰਤੀ ਫੌਜ ਦਾ ਸਿੱਖ ਵਿਰੋਧੀ ਪ੍ਰਚਾਰ ਅਤੇ 71 ਦੀ ਜੰਗ ਵਿਚ ਗੁਰਦੁਆਰਾ ਸਾਹਿਬ ‘ਤੇ ਹਮਲਾ ਕਰਨ ਦੀ ਝੂਠੀ ਯੋਜਨਾ ਹੈ। ‘ਅਕਾਲ ਪੁਰਖ ਵਾਹਿਗੁਰੂ ਜੀ ਦਾ ਸੱਚਾ ਚਮਤਕਾਰ’ ਸਿਰਲੇਖ ਵਾਲਾ ਬੋਰਡ ਝੂਠਾ ਦਾਅਵਾ ਕਰਦਾ ਹੈ ਕਿ 1971 ਦੀ ਜੰਗ ਵਿੱਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (Sri Kartarpur Sahib)ਨੂੰ ਤਬਾਹ ਕਰਨ ਲਈ ਭਾਰਤੀ ਫੌਜ ਦੁਆਰਾ ਇੱਕ ਬੰਬ ਸੁੱਟਿਆ ਗਿਆ ਸੀ। ਅਕਾਲ ਪੁਰਖ ਵਾਹਿਗੁਰੂ ਦੀ ਅਪਾਰ ਕਿਰਪਾ ਸਦਕਾ ਬੰਬ ਵਾਲਾ ਖੂਹ ਆਪਣੀ ਪਵਿੱਤਰ ਗੋਦ ਵਿੱਚ ਲੈ ਗਿਆ ਅਤੇ ਬਾਬਾ ਗੁਰੂ ਨਾਨਕ ਦੇਵ ਜੀ ਦੀ ਯਾਦਗਾਰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸਮਾਧ (ਮਜ਼ਾਰ) ਸਾਹਿਬ ਨੂੰ ਤਬਾਹੀ ਤੋਂ ਬਚਾ ਲਿਆ। ਦਾਅਵਾ ਕੀਤਾ ਜਾ ਰਿਹਾ ਹੈ ਕਿ 1971 ਦੀ ਜੰਗ ਤੋਂ ਕਾਫੀ ਸਮਾਂ ਬਾਅਦ ਖੂਹ ਦੀ ਸਫ਼ਾਈ ਕਰਦੇ ਸਮੇਂ ਬੰਬ ਦੇ ਖੋਲ ਮਿਲੇ ਸਨ, ਜਦਕਿ ਅਸਲ ਵਿਚ ਬੰਬ ਬਾਰੇ ਪਾਕਿਸਤਾਨ ਦੀ ਕਹਾਣੀ ਪੂਰੀ ਤਰ੍ਹਾਂ ਮਨਘੜਤ ਹੈ। ਪ੍ਰੋ. ਖਿਆਲਾ ਨੇ ਕਿਹਾ ਕਿ ਰੱਖ-ਰਖਾਅ ਦੀ ਘਾਟ ਕਾਰਨ ਗੁਰਦੁਆਰਾ ਸਾਹਿਬ ਦੇ ਸੰਗਮਰਮਰ ਦੇ ਫਰਸ਼ ਤੋਂ ਤਿਲਕਣ ਕਾਰਨ ਲਗਭਗ ਰੋਜ਼ਾਨਾ ਹੀ ਸ਼ਰਧਾਲੂ ਦੁਖੀ ਹੋ ਰਹੇ ਹਨ।