Site icon TheUnmute.com

ਵਿਧਾਇਕਾਂ-ਮੰਤਰੀਆਂ ਦੀ ਸੁਰੱਖਿਆ ਵਾਪਸੀ ਦੇ ਫੈਸਲੇ ਦਾ BJP ਆਗੂ ਹਰਜੀਤ ਗਰੇਵਾਲ ਨੇ ਕੀਤਾ ਸਵਾਗਤ

BJP leader Harjeet Grewal

ਚੰਡੀਗੜ੍ਹ 23 ਅਪ੍ਰੈਲ 2022: ਬੀਤੇ ਦਿਨ ਪੰਜਾਬ ਸਰਕਾਰ ਵਲੋਂ ਨੋਟਿਸ ਜਾਰੀ ਕਰਦਿਆਂ 184 ਸਾਬਕਾ ਵਿਧਾਇਕਾਂ-ਮੰਤਰੀਆਂ ਦੀ ਸੁਰੱਖਿਆ ਵਾਪਸ ਲੈ ਲਈ ਹੈ। ਇਸ ਸੂਚੀ ‘ਚ ਅਕਾਲੀ ਦਲ, ਕਾਂਗਰਸ ਤੇ ਬੀਜੇਪੀ ਦੇ ਐਮਐਲਏ ਦੇ ਨਾਂ ਵੀ ਸ਼ਾਮਲ ਹਨ।ਸੂਬਾ ਸਰਕਾਰ ਦੇ ਇਸ ਫੈਸਲੇ’ਤੇ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਗਰੇਵਾਲ (BJP leader Harjeet Grewal)  ਨੇ ਸੀ ਐੱਮ ਭਗਵੰਤ ਮਾਨ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ 170 ਤੋਂ ਵੱਧ ਲੋਕਾਂ ਦੀ ਸੁਰੱਖਿਆ ਵਾਪਸ ਲੈਣ ਦੇ ਫੈਸਲੇ ਦਾ ਮੈਂ ਸੁਆਗਤ ਕਰਦਾ ਹਾਂ ਕਿਉਂਕਿ ਇਕ-ਇਕ ਬੰਦੇ ਦੇ ਨਾਲ ਸੌ-ਸੌ-ਪੁਲਿਸ ਵਾਲੇ ਰਹਿੰਦੇ ਸਨ, ਜੋ ਕਿ ਸਰਾਸਰ ਗਲਤ ਸੀ। ਹੁਣ ਉਨ੍ਹਾਂ ਮੁਲਾਜ਼ਮਾਂ ਨੂੰ ਲੋਕਾਂ ਦੇ ਭਲੇ ਲਈ ਲਾਇਆ ਜਾਵੇਗਾ, ਇਸ ਲਈ ਮੈਂ ਇਸ ਫੈਸਲੇ ਦਾ ਸਵਾਗਤ ਕਰਦਾ ਹਾਂ।

Exit mobile version