ਅੰਮ੍ਰਿਤਸਰ 14 ਸਤੰਬਰ 2022: ਪਿਛਲੇ ਦਿਨੀਂ ਆਪ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਭਾਜਪਾ (BJP) ਖ਼ਿਲਾਫ਼ ਕੀਤੀ ਪ੍ਰੈਸ ਵਾਰਤਾ ਤੋਂ ਬਾਅਦ ਲਗਾਤਾਰ ਹੀ ਦੋਵਾਂ ਪਾਰਟੀਆਂ ਵਿੱਚ ਸ਼ਬਦੀ ਜੰਗ ਜਾਰੀ ਹੈ | ਇਸ ਤੋਂ ਬਾਅਦ ਅੱਜ ਇਕ ਵਾਰ ਫਿਰ ਭਾਜਪਾ ਨੇਤਾ ਡਾ. ਰਾਜ ਕੁਮਾਰ ਵੇਰਕਾ ਵੱਲੋਂ ਹਰਪਾਲ ਸਿੰਘ ਚੀਮਾ ਦੇ ਉੱਪਰ ਸ਼ਬਦੀ ਵਾਰ ਕੀਤੇ |
ਉਨ੍ਹਾਂ ਕਿਹਾ ਕਿ ਜੋ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕਹਿ ਰਹੇ ਹਨ ਕਿ ਭਾਜਪਾ ਅਪਰੇਸ਼ਨ ਲੋਟਸ ਚਲਾ ਰਹੀ ਹੈ | ਇਸ ਦੌਰਾਨ ਭਾਜਪਾ BJP) ਲੀਡਰ ਡਾ.ਰਾਜ ਕੁਮਾਰ ਵੇਰਕਾ (Dr. Raj Kumar Verka) ਨੇ ਕਿਹਾ ਭਾਜਪਾ ਅਪਰੇਸ਼ਨ ਲੋਟਸ ਨਹੀ ਆਪ੍ਰੇਸ਼ਨ ਨੋਟਿਸ ਚਲਾ ਰਹੀ ਹੈ | ਜਿਸਦੇ ਚੱਲਦੇ ਜਿੰਨ੍ਹਾਂ ਨੇ ਘਪਲੇਬਾਜ਼ੀ ਕੀਤੀ ਹੈ ਉਹ ਈਡੀ ਦੀਆਂ ਰੇਡਾਂ ਝੇਲ ਰਹੇ ਹਨ |
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਖ਼ੁਦ ਮੀਡੀਆ ਦੇ ਸਾਹਮਣੇ ਆ ਕੇ ਗੱਲਾਂ ਦਾ ਜਵਾਬ ਦੇਣ , ਇਸਦੇ ਨਾਲ ਹੀ ਨਾਲ ਹੀ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਪੰਜਾਬ ਸਰਕਾਰ ਝੂਠੇ ਵਾਅਦੇ ਕਰਕੇ ਪੰਜਾਬ ਦੀ ਸੱਤਾ ਵਿੱਚ ਆਈ ਹੈ ਅਤੇ ਇਸ ‘ਤੇ ਬਹੁਤ ਜਲਦ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ‘ਤੇ ਵੀ ਕਾਰਵਾਈ ਹੋਣ ਜਾ ਰਹੀ ਹੈ |
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹਰਪਾਲ ਚੀਮਾ ਵੱਲੋਂ ਪ੍ਰੈੱਸ ਕਾਨਫ਼ਰੰਸ ਕਰਕੇ ਭਾਜਪਾ ‘ਤੇ ਇਲਜ਼ਾਮ ਲਗਾਇਆ ਗਿਆ ਸੀ ਕਿ ਭਾਜਪਾ ‘ਆਪ’ ਦੇ ਵਿਧਾਇਕਾਂ ਨੂੰ 25-25 ਕਰੋੜ ਰੁਪਏ ‘ਚ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ |