July 7, 2024 7:14 pm
Hindu Maha Sabha Punjab

ਭਾਜਪਾ ਵੋਟਾਂ ਲੈ ਕੇ ਹਿੰਦੂ ਧਰਮ ਨੂੰ ਕਰ ਰਹੀ ਹੈ ਗੁੰਮਰਾਹ :ਗਗਨ ਭਾਟੀਆ

ਚੰਡੀਗੜ੍ਹ 03 ਦਸੰਬਰ 2021: ਕੇਂਦਰ ਵਿੱਚ ਚੱਲ ਰਹੀ ਭਾਜਪਾ ਸਰਕਾਰ ਹਮੇਸ਼ਾ ਹੀ ਹਿੰਦੂਆਂ ਦੀ ਆਪਣੀ ਆਪਣੀ ਸਰਕਾਰ ਹੋਣ ਦੇ ਦਾਅਵੇ ਕਰਦੀ ਹੈ | ਲੇਕਿਨ ਉਨ੍ਹਾਂ ਦਾਅਵਿਆਂ ਨੂੰ ਹੁਣ ਪੰਜਾਬ ਵਿਚ ਅਖਿਲ ਭਾਰਤੀ ਹਿੰਦੂ ਮਹਾਂ ਸਭਾ ਪੰਜਾਬ ਦੇ ਪੰਜਾਬ ਪ੍ਰਧਾਨ ਗਗਨ ਭਾਟੀਆ ਨੇ ਝੂਠੇ ਦਾਅਵੇ ਸਾਬਿਤ ਕੀਤਾ ਹੈ |ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਭਾਜਪਾ ਸਿਰਫ ਹਿੰਦੂਆਂ ਦੀਆਂ ਵੋਟਾਂ ਲੈ ਕੇ ਹਿੰਦੂਆਂ ਨੂੰ ਗੁੰਮਰਾਹ ਕਰਨ ਤੇ ਲੱਗੀ ਹੋਈ ,ਅਤੇ ਸਿਰਫ਼ ਕਾਰਪੋਰੇਟ ਘਰਾਣਿਆਂ ਨੂੰ ਪ੍ਰਫੁੱਲਤ ਕਰਨ ਤੇ ਲੱਗੀ ਹੋਈ ਹੈ |ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਖਿਲ ਭਾਰਤੀ ਹਿੰਦੂ ਮਹਾਂ ਸਭਾ 117 ਸੀਟਾਂ ਤੇ ਚੋਣਾਂ ਲੜੇਗੀ ਤੇ ਭਾਰਤੀ ਜਨਤਾ ਪਾਰਟੀ ਦਾ ਡਟ ਕੇ ਵਿਰੋਧ ਵੀ ਕਰੇਗੀ|

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੋ ਮੰਦਿਰਾਂ ਦੇ ਵਿਚ ਚੜ੍ਹਾਵਾ ਚੜ੍ਹਾਇਆ ਜਾਂਦਾ ਹੈ ,ਉਸ ਨੂੰ ਸਰਕਾਰ ਦੂਜੇ ਧਰਮਾਂ ਲਈ ਇਸਤੇਮਾਲ ਕਰਦੀ ਹੈ |ਅਤੇ ਅਸੀਂ ਮੰਗ ਕਰਦੇ ਹਾਂ ਕਿ ਮੰਦਿਰਾਂ ਚ ਚੜ੍ਹੇ ਚੜ੍ਹਾਵੇ ਨੂੰ ਸਿਰਫ ਹਿੰਦੂਆਂ ਤੇ ਹੀ ਇਸਤੇਮਾਲ ਕੀਤਾ ਜਾਵੇ |ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਸੰਸਕ੍ਰਿਤ ਭਾਸ਼ਾ ਨੂੰ ਬਿਲਕੁਲ ਹੀ ਖ਼ਤਮ ਕੀਤਾ ਜਾ ਰਿਹਾ ਹੈ |ਅਸੀਂ ਮੰਗ ਕਰਦੇ ਹਾਂ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਦੁਬਾਰਾ ਸੰਸਕ੍ਰਿਤ ਭਾਸ਼ਾ ਨੂੰ ਚਲਾਇਆ ਜਾਵੇ ,ਤਾਂ ਜੋ ਸਾਡੇ ਬੱਚੇ ਸੰਸਕ੍ਰਿਤ ਭਾਸ਼ਾ ਨੂੰ ਵੀ ਸਿਖ ਸਕਣ ਇਸ ਦੇ ਨਾਲ ਹੀ ਉਨ੍ਹਾਂ ਨੇ ਇਸਦੇ ਨਾਲ ਹੀ ਉਨ੍ਹਾਂ ਨੇ ਬੋਲਦੇ ਹੋਏ ਕਿਹਾ ਕਿ ਪੰਜਾਬ ਵਿੱਚ ਹਰੇਕ ਰਾਜਨੀਤਿਕ ਪਾਰਟੀ ਸਿਰਫ ਲੋਕਾਂ ਨੂੰ ਫ੍ਰੀ ਦੇਣ ਦੇ ਨਾਂ ਤੇ ਵੋਟਾਂ ਬਟੋਰਨ ਦੀ ਗੱਲ ਕਰ ਰਹੀ ਹੈ |ਜਦਕਿ ਪੰਜਾਬ ਵਿੱਚ ਮੁੱਦਿਆਂ ਦੇ ਉੱਤੇ ਰਾਜਨੀਤੀ ਹੋਣੀ ਚਾਹੀਦੀ ਹੈ |ਇਸ ਤੇ ਇਸਦੇ ਨਾਲ ਉਨ੍ਹਾਂ ਨੇ ਕਿਹਾ ਕਿ ਅਖਿਲ ਭਾਰਤੀ ਹਿੰਦੂ ਮਹਾਂ ਸਭਾ ਚਾਹੇ ਪੰਜਾਬ ਵਿਚ ਹਿੰਦੂਆਂ ਲਈ ਕੰਮ ਕਰ ਰਹੀ ਹੈ |ਲੇਕਿਨ ਉਹ ਸਿੱਖਾਂ ਲਈ ਵੀ ਨਾਲ ਹੀ ਕੰਮ ਕਰੇਗੀ ਕਿਉਂਕਿ ਹਿੰਦੂ ਅਤੇ ਸਿੱਖ ਉਹ ਇਕ ਹੀ ਸਮਝਦੇ ਹਨ |