ਚੰਡੀਗੜ੍ਹ 17 ਅਗਸਤ 2022: ਭਾਜਪਾ (BJP) ਨੇ ਬੁੱਧਵਾਰ ਨੂੰ ਨਵੀਂ ਸੰਸਦੀ ਬੋਰਡ ਐਲਾਨ ਕੀਤਾ ਹੈ। ਇਸ ਨਵੀਂ ਸੰਸਦੀ ਬੋਰਡ ‘ਚ ਇਕਬਾਲ ਸਿੰਘ ਲਾਲਪੁਰਾ (Iqbal Singh Lalpura) ਨੂੰ ਵੀ ਸ਼ਾਮਲ ਕੀਤਾ ਗਿਆ ਹੈ | ਇਕਬਾਲ ਸਿੰਘ ਲਾਲਪੁਰਾ ਨੇ ਆਈਪੀਐਸ ਅਧਿਕਾਰੀ ਰਹਿ ਚੁੱਕੇ ਹਨ । ਇਸਦੇ ਨਾਲ ਹੀ ਲਾਲਪੁਰਾ ਐਸਐਸਪੀ ਅੰਮ੍ਰਿਤਸਰ, ਐਸਐਸਪੀ ਤਰਨਤਾਰਨ ਅਤੇ ਵਧੀਕ ਇੰਸਪੈਕਟਰ ਜਨਰਲ ਸੀਆਈਡੀ ਅੰਮ੍ਰਿਤਸਰ ਵਜੋਂ ਸੇਵਾ ਨਿਭਾ ਚੁੱਕੇ ਹਨ। ਇਕਬਾਲ ਸਿੰਘ ਲਾਲਪੁਰਾ 2012 ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸਨ |
ਜਿਕਰਯੋਗ ਹੈ ਕਿ ਭਾਜਪਾ ਨੇ ਆਪਣੇ ਸੰਸਦੀ ਬੋਰਡ ਵਿੱਚ ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਹੈ | ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਜੇਪੀ ਨੱਡਾ, ਅਮਿਤ ਸ਼ਾਹ, ਰਾਜਨਾਥ ਸਿੰਘ, ਬੀਐਸ ਯੇਦੀਯੁਰੱਪਾ, ਕੇ ਲਕਸ਼ਮਣ, ਇਕਬਾਲ ਸਿੰਘ ਲਾਲਪੁਰਾ, ਸੁਧਾ ਯਾਦਵ, ਸਤਿਆਨਾਰਾਇਣ ਜਟਿਆ , ਭੂਪੇਂਦਰ ਯਾਦਵ, ਦੇਵੇਂਦਰ ਫੜਨਵੀਸ, ਓਮ ਮਾਥੁਰ, ਬੀ.ਐਲ ਸੰਤੋਸ਼ ਅਤੇ ਵਨਾਥੀ ਸ੍ਰੀਨਿਵਾਸ ਨੂੰ ਜਗ੍ਹਾ ਦਿੱਤੀ ਗਈ ਹੈ