Site icon TheUnmute.com

ਭਾਜਪਾ ਸਰਕਾਰ ਨੇ ਚੋਣਾਂ ‘ਚ ਹਾਰ ਦੇ ਡਰ ਕਾਰਨ UPSC ਲੇਟਰਲ ਐਂਟਰੀ ਦਾ ਫੈਸਲਾ ਵਾਪਸ ਲਿਆ: ਹਰਚੰਦ ਸਿੰਘ ਬਰਸਟ

UPSC lateral entry

ਚੰਡੀਗੜ੍ਹ, 24 ਅਗਸਤ 2024: ਪੰਜਾਬ ‘ਚ ‘ਆਪ’ ਦੇ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ (Harchand Singh Barsat) ਨੇ ਭਾਜਪਾ ਸਰਕਾਰ ‘ਤੇ UPSC ਲੇਟਰਲ ਐਂਟਰੀ ਸਕੀਮ (UPSC lateral entry) ਨੂੰ ਲੈ ਕੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ | ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦੇਸ਼ ਦੇ ਸੰਵਿਧਾਨ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਭਾਜਪਾ ਦਾ ਹਰ ਫੈਸਲਾ ਕਿਤੇ ਨਾ ਕਿਤੇ ਸੰਵਿਧਾਨ ਦੇ ਖਿਲਾਫ਼ ਹੁੰਦਾ ਹੈ। ਉਨ੍ਹਾਂ ਕਿਹਾ ਭਾਜਪਾ ਦੀ ਕੇਂਦਰ ਸਰਕਾਰ ਆਪਣੇ ਚਹੇਤਿਆਂ ਨੂੰ ਉੱਚ ਅਹੁਦਿਆਂ ‘ਤੇ ਬਿਠਾਉਣ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ |

ਉਨ੍ਹਾਂ (Harchand Singh Barsat) ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਸੰਵਿਧਾਨ ਅਤੇ ਰਾਖਵੇਂਕਰਨ ਦੀ ਅਣਦੇਖੀ ਕਰਕੇ ਲੇਟਰਲ ਐਂਟਰੀ ਤਹਿਤ (UPSC lateral entry) ਆਈਏਐਸ ਪੱਧਰ ਦੀਆਂ 60 ਤੋਂ ਵੱਧ ਅਸਾਮੀਆਂ ਭਰ ਚੁੱਕੀ ਹੈ ਅਤੇ 45 ਹੋਰ ਅਹੁਦਿਆਂ ਤੇ ਨਿਯੁਕਤੀਆਂ ਕਰਨਾ ਚਾਹੁੰਦੀ ਸੀ | ਪਰ ਚਾਰ ਸੂਬਿਆਂ ‘ਚ ਹਰਿਆਣਾ, ਜੰਮੂ-ਕਸ਼ਮੀਰ, ਝਾਰਖੰਡ ਅਤੇ ਮਹਾਰਾਸ਼ਟਰ ਚੋਣਾਂ ਹਨ, ਭਾਜਪਾ ਨੂੰ ਡਰ ਸੀ ਕਿ ਉਨ੍ਹਾਂ ਦੀ ਚੋਣਾਂ ‘ਚ ਹਾਰ ਨਾ ਹੋ ਜਾਵੇ, ਇਸ ਲਈ ਫੈਸਲਾ ਵਾਪਸ ਲੈ ਲਿਆ ਗਿਆ | ਉਨ੍ਹਾਂ ਕਿਹਾ ਜਨਤਾ ਭਾਜਪਾ ਨੂੰ ਚੋਣਾਂ ‘ਚ ਕਰਾਰਾ ਜਵਾਬ ਦੇਵੇਗੀ |

 

Exit mobile version