July 8, 2024 9:54 pm
ਉੱਤਰ ਪ੍ਰਦੇਸ਼

ਉੱਤਰ ਪ੍ਰਦੇਸ਼ ‘ਚ ਭਾਜਪਾ ਸਰਕਾਰ ਦਾ ਆਉਣਾ ਬਹੁਤ ਜਰੂਰੀ : ਪੀਐੱਮ ਮੋਦੀ

ਚੰਡੀਗੜ੍ਹ 10 ਫਰਵਰੀ 2022: ਉੱਤਰ ਪ੍ਰਦੇਸ਼ ‘ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ‘ਚ ਚੋਣ ਰੈਲੀ ਕੀਤੀ ਇਸ ਦੌਰਾਨ ਪੀ ਐੱਮ ਮੋਦੀ ਵਲੋਂ ਜਨਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੋ ਵਿਕਾਸ ਕਾਰਜ ਡਬਲ ਇੰਜਣ ਵਾਲੀ ਸਰਕਾਰ ਕਰ ਰਹੀ ਹੈ, ਉਸ ਨੂੰ ਜਾਰੀ ਰੱਖਣ ਲਈ ਯੂ.ਪੀ ਦੀ ਸਰਕਾਰ ਆਉਣਾ ਬਹੁਤ ਜ਼ਰੂਰੀ ਹੈ। ਉੱਤਰ ਪ੍ਰਦੇਸ਼ ‘ਚ ਚਾਰ ਮਾਰਗੀ ਤੋਂ ਉਦਯੋਗਾਂ ਤੱਕ ਤੇਜ਼ੀ ਨਾਲ ਵਿਕਾਸ ਹੋਇਆ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਭਾਜਪਾ ਜੋ ਵੀ ਫੈਸਲਾ ਲੈਂਦੀ ਹੈ, ਉਸਨੂੰ ਪੂਰਾ ਵੀ ਕਰਦੀ ਹੈ।

ਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਲੋਕਾਂ ਨੇ ਫੈਸਲਾ ਕਰ ਲਿਆ ਹੈ ਕਿ ਉਹ ਯੂਪੀ ਦਾ ਵਿਕਾਸ ਕਰਨ ਵਾਲਿਆਂ ਨੂੰ ਹੀ ਵੋਟ ਦੇਣਗੇ। ਲੋਕਾਂ ਨੇ ਫੈਸਲਾ ਕਰ ਲਿਆ ਹੈ ਕਿ ਜਿਹੜੇ ਅਪਰਾਧੀਆਂ ਨੂੰ ਜੇਲ੍ਹਾਂ ‘ਚ ਡੱਕ ਦੇਣਗੇ, ਅਸੀਂ ਉਨ੍ਹਾਂ ਨੂੰ ਹੀ ਵੋਟ ਦੇਵਾਂਗੇ। ਉਨ੍ਹਾਂ ਕਿਹਾ ਕਿ ਅਸੀਂ ਗੰਨਾ ਕਿਸਾਨਾਂ ਦੀ ਸ਼ਕਤੀ ਵਧਾਉਣਾ ਚਾਹੁੰਦੇ ਹਾਂ। ਗੰਨਾ ਕਿਸਾਨਾਂ ਨੂੰ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ। ਪੀਐਮ ਮੋਦੀ ਨੇ ਸਮਾਜਵਾਦੀ ਪਾਰਟੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪਹਿਲੀਆਂ ਸਰਕਾਰਾਂ ‘ਚ ਦੰਗੇ ਹੁੰਦੇ ਸਨ ਪਰ ਭਾਜਪਾ ਦੀ ਸਰਕਾਰ ਆਉਣ ਤੋਂ ਬਾਅਦ ਸੂਬਾ ਦੰਗਾ ਮੁਕਤ ਹੋ ਗਿਆ। ਇਸ ਲਈ ਵੋਟ ਉਨ੍ਹਾਂ ਨੂੰ ਦਿਓ ਜੋ ਸੂਬੇ ਨੂੰ ਦੰਗੇ-ਮੁਕਤ ਰੱਖਣ। ਉਨ੍ਹਾਂ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਦੋਂ ਚੋਰੀ ਦੇ ਕੰਮ ਬੰਦ ਹੋ ਜਾਣਗੇ ਤਾਂ ਕੀ ਉਹ ਗੁੱਸਾ ਨਹੀਂ ਕਰਨਗੇ? ਕੀ ਮੈਨੂੰ ਡਰ ਕੇ ਭੱਜਣਾ ਚਾਹੀਦਾ ਹੈ?

ਉਨ੍ਹਾਂ ਕਿਹਾ ਕਿ ਇਨ੍ਹੀਂ ਦਿਨੀਂ ਮੈਂ ਦੇਖ ਰਿਹਾ ਹਾਂ ਕਿ ਇੱਕ ਪਰਿਵਾਰ ਪਾਰਟੀ ਇੱਕ ਤੋਂ ਬਾਅਦ ਇੱਕ ਝੂਠੇ ਵਾਅਦੇ ਕਰ ਰਹੀ ਹੈ। ਸੱਤਾ ਉਹਨਾਂ ਦੀ ਕਿਸਮਤ ‘ਚ ਨਹੀਂ ਲਿਖੀ ਗਈ। ਕਿਉਂਕਿ ਉਹ ਜਾਣਦੇ ਹਨ ਕਿ ਯੂਪੀ ਦੇ ਲੋਕਾਂ ਨੇ ਉਨ੍ਹਾਂ ਨੂੰ ਨਕਾਰ ਦਿੱਤਾ ਹੈ। ਜਦੋਂ ਕੋਈ ਅਜਿਹੇ ਵੱਡੇ-ਵੱਡੇ ਵਾਅਦੇ ਕਰਦਾ ਹੈ ਤਾਂ ਉਹ ਜ਼ਿਆਦਾਤਰ ਖਾਲੀ ਹੀ ਹੁੰਦੇ ਹਨ। ਕਰੋਨਾ ਵਰਗੀ ਮਹਾਂਮਾਰੀ ‘ਚ ਕਿਸੇ ਗਰੀਬ ਨੂੰ ਭੁੱਖਾ ਨਹੀਂ ਸੌਣ ਦਿੱਤਾ ਗਿਆ। ਅੱਜ ਯੂਪੀ ਦੇ ਲੋਕਾਂ ਨੂੰ ਮੁਫਤ ਰਾਸ਼ਨ ਦਾ ਲਾਭ ਮਿਲ ਰਿਹਾ ਹੈ।