Site icon TheUnmute.com

ਰਵਨੀਤ ਸਿੰਘ ਬਿੱਟੂ ਨੂੰ ਰਾਜ ਸਭਾ ਮੈਂਬਰ ਬਣਾਉਣਾ ਭਾਜਪਾ ਦੀ ਮਜ਼ਬੂਰੀ: MP ਸ਼ੇਰ ਸਿੰਘ ਘੁਬਾਇਆ

Ravneet Singh Bittu

ਚੰਡੀਗੜ੍ਹ, 22 ਅਗਸਤ 2024: ਕਾਂਗਰਸ ਦੇ ਫਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ (Sher Singh Ghubaya) ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ (Ravneet Singh Bittu) ਨੂੰ ਲੈ ਕੇ ਭਾਜਪਾ ਦੀ ਆਲੋਚਨਾ ਕੀਤੀ ਹੈ | ਰਵਨੀਤ ਸਿੰਘ ਬਿੱਟੂ ਨੂੰ ਲੋਕ ਸਭਾ ਦੀਆਂ ਚੋਣਾਂ ਦੀ ਹਾਰ ਤੋਂ ਬਾਅਦ ਵੀ ਕੇਂਦਰੀ ਰਾਜ ਮੰਤਰੀ ਬਣਾਇਆ ਗਿਆ। ਇਸ ਦੇ ਨਾਲ ਹੀ ਹੁਣ ਰਵਨੀਤ ਸਿੰਘ ਬਿੱਟੂ ਨੂੰ ਰਾਜ ਸਭਾ ਸੀਟ ਲਈ ਰਾਜਸਥਾਨ ਭੇਜ ਦਿੱਤਾ ਗਿਆ।

ਇਸ ਮਾਮਲੇ ‘ਤੇ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਭਾਜਪਾ ਰਵਨੀਤ ਸਿੰਘ ਬਿੱਟੂ ਨੂੰ ਉਪਾਧੀਆਂ ਦੇ ਕੇ ਸੋਚ ਰਹੀ ਹੈ ਕਿ ਪੰਜਾਬੀ ਅਤੇ ਪੰਜਾਬ ਖੁਸ਼ ਹੋਵੇਗਾ। ਪਰ ਇਹ ਭਾਜਪਾ ਦੀ ਬਹੁਤ ਵੱਡੀ ਭੁੱਲ ਹੈ। ਉਨ੍ਹਾਂ ਕਿਹਾ ਕਿ ਰਵਨੀਤ ਸਿੰਘ ਬਿੱਟੂ ਨੂੰ ਰਾਜ ਸਭਾ ਮੈਂਬਰ ਬਣਾਉਣਾ ਭਾਜਪਾ ਦੀ ਮਜ਼ਬੂਰੀ ਹੈ |

ਉਨ੍ਹਾਂ ਕਿਹਾ ਕਿ ਰਵਨੀਤ ਸਿੰਘ ਬਿੱਟੂ (Ravneet Singh Bittu) ਨੂੰ ਪਿਛਲੇ ਰਸਤੇ ਤੋਂ ਰਾਜ ਸਭਾ ‘ਚ ਭੇਜਣਾ ਭਾਜਪਾ ਦੀ ਚਾਲ ਹੈ | ਉਨ੍ਹਾਂ ਕਿਹਾ ਜੇਕਰ ਭਾਜਪਾ ਅਜਿਹਾ ਨਹੀਂ ਕਰਦੀ ਤਾਂ ਸਿੱਖਾਂ ਉਨ੍ਹਾਂ ਦੇ ਵਿਰੋਧੀ ਹੋ ਜਾਣਗੇ | ਉਨ੍ਹਾਂ ਕਿਹਾ ਸਿੱਖ ਤੇ ਕਿਸਾਨ ਭਾਜਪਾ ਦੇ ਹੱਕ ਚ ਨਹੀਂ ਆਉਣਗੇ | ਉਹਨਾਂ ਕਿਹਾ ਕਿ ਰਵਨੀਤ ਸਿੰਘ ਬਿੱਟੂ ਕਾਂਗਰਸ ‘ਚ ਰਹਿ ਕੇ ਕਿਸਾਨਾਂ ਦੀ ਹਿਮਾਇਤ ਕਰਦੇ ਸਨ। ਪਰ ਹੁਣ ਭਾਜਪਾ ‘ਚ ਕੁਰਸੀ ਮਿਲਣ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਕਿਸਾਨਾਂ ਦੇ ਖ਼ਿਲਾਫ ਹੋ ਗਏ ਹਨ।

ਉਹਨਾਂ ਕਿਹਾ ਕਿ ਭਾਜਪਾ ਵੱਖ-ਵੱਖ ਪਾਰਟੀਆਂ ‘ਚੋਂ ਸੰਸਦ ਮੈਂਬਰਾਂ ਨੂੰ ਤੋੜ ਕੇ ਸਿਰਫ ਆਪਣਾ ਕੁਨਬਾ ਵਧਾ ਰਹੀ ਹੈ ਅਤੇ ਪਾਰਟੀ ਛੱਡ ਕੇ ਆਏ ਲੋਕਾਂ ਨੂੰ ਕੁਰਸੀਆਂ ਅਤੇ ਉਪਾਧੀਆਂ ਦੇ ਕੇ ਖੁਸ਼ ਕਰ ਰਹੀ ਹੈ। ਸ਼ੇਰ ਸਿੰਘ ਘੁਬਾਇਆ ਨੇ ਭਾਜਪਾ ਨੂੰ ਕਿਸਾਨ ਵਿਰੋਧੀ ਦੱਸਿਆ |

Exit mobile version