TheUnmute.com

ਪੰਜਾਬ ਰਾਜਪਾਲ ਨੂੰ ਮਿਲਿਆ ਭਾਜਪਾ ਦਾ ਵਫ਼ਦ, ਸੁਨੀਲ ਜਾਖੜ ਨੇ ਹੜ੍ਹ ਮੁੱਦੇ ‘ਤੇ CM ਮਾਨ ਨੂੰ ਘੇਰਿਆ

ਚੰਡੀਗੜ੍ਹ , 27 ਜੁਲਾਈ 2023: ਪੰਜਾਬ ਭਾਜਪਾ ਪ੍ਰਧਾਨ ਸਨੀਲ ਜਾਖੜ (Sunil Jakhar)  ਆਪਣੇ ਸਾਥੀਆਂ ਨਾਲ ਅੱਜ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤਾ ਅਤੇ ਪੰਜਾਬ ਭਾਜਪਾ ਵੱਲੋਂ ਉਨ੍ਹਾਂ ਨੂੰ ਮੈਮੋਰੈਂਡਮ ਸੌਂਪਿਆ ਗਿਆ । ਸਨੀਲ ਜਾਖੜ ਨਾਲ ਅੱਜ ਭਾਜਪਾ ਆਗੂਆਂ ਵਿੱਚ ਜ਼ਿਆਦਾਤਰ ਆਗੂ ਪੁਰਾਣੇ ਕਾਂਗਰਸੀ ਨਜ਼ਰ ਆਏ।

ਮੁਲਾਕਾਤ ਤੋਂ ਬਾਅਦ ਜਾਖੜ ਨੇ ਕਿਹਾ ਕਿ ਜਿਸ ਜਗ੍ਹਾ ‘ਤੇ ਪਾਣੀ ਭਰਿਆ ਹੋਇਆ ਹੈ, ਉੱਥੇ ਬਿਮਾਰੀ ਨਾ ਫੈਲੇ, ਇਸ ਲਈ ਪੰਜਾਬ ਸਰਕਾਰ ਨੂੰ ਦਵਾਈ ਲਈ ਹਦਾਇਤਾਂ ਜਾਰੀ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਿਸ ਥਾਂ ਪਾਣੀ ਖੜ੍ਹਾ ਹੈ, ਉੱਥੇ ਕੋਈ ਫ਼ਸਲ ਨਹੀਂ ਹੋਵੇਗੀ। ਇਸ ਦੀ ਭਰਪਾਈ ਲਈ ਕੇਂਦਰ ਨੇ 218 ਕਰੋੜ ਰੁਪਏ ਦਿੱਤੇ ਹਨ। ਦੂਜੇ ਪਾਸੇ ਅੱਜ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਝੋਨੇ ਦੀ ਪਨੀਰੀ ਦੇ ਦਿੱਤੀ ਹੈ, ਪਰ ਇਹ ਕੋਰਾ ਝੂਠ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਦੀ ਫ਼ਸਲ, ਘਰ, ਪਸ਼ੂਆਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਤੁਰੰਤ ਪੈਸੇ ਦਿੱਤੇ ਜਾਣ।

ਸੁਨੀਲ ਜਾਖੜ (Sunil Jakhar) ਨੇ ਕਿਹਾ ਕਿ ਅੱਜ ਪੰਜਾਬ ਦੇ ਵਿਧਾਇਕ ਤੇ ਮੰਤਰੀ ਪੰਜਾਬ ਦੇ ਲੋਕਾਂ ਨੂੰ ਜ਼ਲੀਲ ਕਰ ਰਹੇ ਹਨ। ਅਸੀਂ ਇਸ ਮੁੱਦੇ ਨੂੰ ਉਠਾਇਆ ਤੇ ਹੁਣ ਵਿਧਾਇਕ ਨੇ ਇਸ ਮਾਮਲੇ ‘ਤੇ ਮੁਆਫ਼ੀ ਮੰਗ ਲਈ ਹੈ ਤੇ ਲੋਕਾਂ ਦੀ ਜਿੱਤ ਹੋਈ ਹੈ। ਆਮ ਆਦਮੀ ਪਾਰਟੀ ਦੇ ਹੰਕਾਰੀ ਵਿਧਾਇਕ ਨੂੰ ਝੁਕਣਾ ਪਿਆ ਹੈ।

Exit mobile version