ਚੰਡੀਗੜ੍ਹ 14 ਜੁਲਾਈ 2022: ਭਾਜਪਾ ਨੇ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੰਸਦ ਮੈਂਬਰ ਪੀਯੂਸ਼ ਗੋਇਲ (Piyush Goyal) ਨੂੰ ਰਾਜ ਸਭਾ ਵਿੱਚ ਸਦਨ ਦਾ ਨੇਤਾ ਨਿਯੁਕਤ ਕੀਤਾ ਹੈ। ਭਾਜਪਾ ਨੇ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਇਹ ਵੱਡਾ ਫੈਸਲਾ ਲਿਆ ਹੈ। ਮਾਨਸੂਨ ਸੈਸ਼ਨ 19 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ। ਹਾਲ ਹੀ ਦੇ ਨਵੇਂ ਮੰਤਰੀ ਮੰਡਲ ਦੇ ਵਿਸਥਾਰ ਵਿੱਚ ਪੀਯੂਸ਼ ਗੋਇਲ ਹੁਣ ਕੱਪੜਾ ਮੰਤਰਾਲੇ ਤੋਂ ਇਲਾਵਾ ਵਣਜ ਅਤੇ ਉਦਯੋਗ ਮੰਤਰਾਲੇ ਅਤੇ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਦਾ ਚਾਰਜ ਸੰਭਾਲ ਰਹੇ ਹਨ। ਇਸ ਤੋਂ ਪਹਿਲਾਂ ਭਾਜਪਾ ਦੇ ਸੀਨੀਅਰ ਨੇਤਾ ਥਾਵਰਚੰਦ ਗਹਿਲੋਤ ਰਾਜ ਸਭਾ ‘ਚ ਸਦਨ ਦੇ ਨੇਤਾ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ। ਹੁਣ ਉਹ ਕਰਨਾਟਕ ਦੇ ਰਾਜਪਾਲ ਹਨ। ਯਾਨੀ ਹੁਣ ਗੋਇਲ ਰਾਜ ਸਭਾ ਵਿੱਚ ਥਾਵਰਚੰਦ ਗਹਿਲੋਤ ਦੀ ਥਾਂ ਲੈਣਗੇ।
ਨਵੰਬਰ 23, 2024 6:00 ਪੂਃ ਦੁਃ