ਚੰਡੀਗੜ੍ਹ, 19 ਅਕਤੂਬਰ 2024: ਭਾਰਤੀ ਜਨਤਾ ਪਾਰਟੀ ਨੇ ਝਾਰਖੰਡ (Jharkhand) ਵਿਧਾਨ ਸਭਾ ਚੋਣਾਂ 2024 ਲਈ 66 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਭਾਜਪਾ ਦੇ ਸੂਬਾ ਪ੍ਰਧਾਨ ਬਾਬੂਲਾਲ ਮਰਾਂਡੀ ਨੂੰ ਧਨਵਾਰ ਤੋਂ ਉਮੀਦਵਾਰ ਬਣਾਇਆ ਹੈ।
ਜਦੋਂ ਕਿ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਜੇਐਮਐਮ ਆਗੂ (ਹੁਣ ਭਾਜਪਾ ਵਿੱਚ) ਚੰਪਾਈ ਸੋਰੇਨ ਨੂੰ ਸਰਾਇਕੇਲਾ ਤੋਂ ਭਾਜਪਾ (BJP) ਉਮੀਦਵਾਰ ਬਣਾਇਆ ਹੈ। ਇਸਦੇ ਨਾਲ ਹੀ ਭਾਜਪਾ ਆਗੂ ਸੀਤਾ ਸੋਰੇਨ, ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਦੀ ਵੱਡੀ ਨੂੰਹ ਨੂੰ ਵੀ ਟਿਕਟ ਦਿੱਤੀ ਹੈ |