Site icon TheUnmute.com

BJP: ਭਾਜਪਾ ਸਰਕਾਰ ਵੱਲੋਂ 100 ਦਿਨਾਂ ਦਾ ਰਿਪੋਰਟ ਕਾਰਡ ਜਾਰੀ, ਗਿਣਾਈਆਂ ਇਹ ਪ੍ਰਾਪਤੀਆਂ

BJP

ਚੰਡੀਗੜ੍ਹ, 17 ਸਤੰਬਰ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ (BJP) ਦੇ ਤੀਜੇ ਕਾਰਜਕਾਲ ਦੇ 100 ਦਿਨ ਪੂਰੇ ਹੋਣ ‘ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਇੱਕ ਕਿਤਾਬਚਾ ਜਾਰੀ ਕੀਤਾ ਹੈ | ਇਸ ਕਿਤਾਬਚੇ ‘ਚ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਗਿਆ ਹੈ |

ਕੇਂਦ੍ਰਰਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਮੋਦੀ ਦਾ ਜਨਮ ਦਿਨ ਹੈ। ਦੇਸ਼ ਭਰ ਦੀਆਂ ਕਈ ਸੰਸਥਾਵਾਂ ਨੇ ਉਨ੍ਹਾਂ ਦੇ ਜਨਮ ਦਿਨ ਨੂੰ ਸੇਵਾ ਪਖਵਾੜਾ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ।

ਕੇਂਦਰ ਸਰਕਾਰ (BJP) ਦੇ ਕਿਤਾਬਚੇ ‘ਚ ਪ੍ਰਾਪਤੀਆਂ :-

 

ਸਰਕਾਰ ਵੱਲੋਂ 100 ਦਿਨਾਂ ‘ਚ 15 ਲੱਖ ਕਰੋੜ ਰੁਪਏ ਦੇ ਪ੍ਰੋਜੈਕਟ ਦੀ ਸ਼ੁਰੂਆਤ, ਸਰਕਾਰ ਨੇ 100 ਦਿਨਾਂ ਨੂੰ 14 ਥੰਮ੍ਹਾਂ ‘ਚ ਵੰਡਿਆ |

ਸਰਕਾਰ ਵੱਲੋਂ 100 ਦਿਨਾਂ ‘ਚ ਬੁਨਿਆਦੀ ਢਾਂਚੇ ‘ਚ 3 ਲੱਖ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਐਲਾਨ, ਇਸ ‘ਤੇ ਵੀ ਕੰਮ ਸ਼ੁਰੂ ਹੋ ਗਿਆ ਹੈ |

ਪ੍ਰਧਾਨ ਮੰਤਰੀ ਨੇ ਨੌਜਵਾਨਾਂ ਲਈ 2 ਲੱਖ ਕਰੋੜ ਦੇ ਪੈਕੇਜ ਦਾ ਕੀਤਾ ਐਲਾਨ, ਪੰਜ ਸਾਲਾਂ ‘ਚ 4 ਕਰੋੜ 10 ਲੱਖ ਨੌਜਵਾਨਾਂ ਨੂੰ ਫਾਇਦਾ ਮਿਲੇਗਾ |

ਚੋਟੀ ਦੀਆਂ ਕੰਪਨੀਆਂ ‘ਚ ਇੱਕ ਕਰੋੜ ਨੌਜਵਾਨਾਂ ਨੂੰ ਇੰਟਰਨਸ਼ਿਪ ਦੇ ਮੌਕੇ, ਭੱਤਾ ਅਤੇ ਇਕਮੁਸ਼ਤ ਸਹਾਇਤਾ ਪ੍ਰਦਾਨ ਕਰਨ ਦਾ ਫੈਸਲਾ |

50,600 ਕਰੋੜ ਰੁਪਏ ਦੀ ਲਾਗਤ ਨਾਲ ਭਾਰਤ ਦੀਆਂ ਪ੍ਰਮੁੱਖ ਸੜਕਾਂ ਦਾ ਵਿਸਤਾਰ ਕਰਨ ਦਾ ਫੈਸਲਾ

ਮਹਾਰਾਸ਼ਟਰ ਦੇ ਵਾਧਵਾਨ ‘ਚ 76 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਮੈਗਾ ਪੋਰਟ ਬਣਾਉਣ ਦਾ ਐਲਾਨ ਪਹਿਲੇ ਦਿਨ ਤੋਂ ਹੀ ਦੁਨੀਆ ਦੀਆਂ ਚੋਟੀ ਦੀਆਂ 10 ਵੱਡੀਆਂ ਬੰਦਰਗਾਹਾਂ ‘ਚ ਸ਼ਾਮਲ ਕੀਤਾ ਜਾਵੇਗਾ।

49 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ 25 ਹਜ਼ਾਰ ਪਿੰਡਾਂ ਨੂੰ ਪੱਕੀਆਂ ਸੜਕਾਂ ਨਾਲ ਜੋੜਨ ਦੀ ਯੋਜਨਾ ਸ਼ੁਰੂ, 100 ਦੀ ਆਬਾਦੀ ਵਾਲੇ ਪਿੰਡਾਂ ਨੂੰ ਜੋੜਿਆ ਜਾਵੇਗਾ।

ਵਾਰਾਣਸੀ ‘ਚ ਲਾਲ ਬਹਾਦੁਰ ਸ਼ਾਸਤਰੀ ਅੰਤਰਰਾਸ਼ਟਰੀ ਹਵਾਈ ਅੱਡੇ, ਪੱਛਮੀ ਬੰਗਾਲ ‘ਚ ਬਾਗਡੋਗਰਾ ਅਤੇ ਬਿਹਾਰ ‘ਚ ਬਿਹਟਾ ਹਵਾਈ ਅੱਡੇ ਅਗਤੀ ਅਤੇ ਮਿਨੀਕੋਏ ‘ਚ ਨਵੀਆਂ ਹਵਾਈ ਪੱਟੀਆਂ ਬਣਾ ਕੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਯਤਨ।

ਕੇਂਦਰ ਸਰਕਾਰ ਵੱਲੋਂ ਵੀ ਕਈ ਹਜ਼ਾਰ ਨਿਯੁਕਤੀਆਂ ਦਾ ਐਲਾਨ |

ਮੱਧ ਵਰਗ ਨੂੰ ਮਿਲੀ ਕਈ ਰਾਹਤਾਂ, ਹੁਣ 7 ਲੱਖ ਰੁਪਏ ਤੱਕ ਦੀ ਆਮਦਨ ‘ਤੇ ਕੋਈ ਟੈਕਸ ਨਹੀਂ ਲੱਗੇਗਾ।

ਵਨ ਰੈਂਕ, ਵਨ ਪੈਨਸ਼ਨ (ਓਆਰਓਪੀ) ਦਾ ਤੀਜਾ ਐਡੀਸ਼ਨ ਲਾਗੂ ਕੀਤਾ ਗਿਆ ਹੈ |

ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 3 ਕਰੋੜ ਘਰ ਮਨਜ਼ੂਰ ਕੀਤੇ ਜਾਣਗੇ, ਸ਼ਹਿਰੀ ਖੇਤਰਾਂ ‘ਚ 1 ਕਰੋੜ ਘਰ ਬਣਾਏ ਜਾਣਗੇ ਅਤੇ ਪੇਂਡੂ ਖੇਤਰਾਂ ‘ਚ 2 ਕਰੋੜ ਘਰ ਬਣਾਏ ਜਾਣਗੇ।

ਬੈਂਗਲੁਰੂ ਮੈਟਰੋ, ਪੁਣੇ ਮੈਟਰੋ, ਠਾਣੇ ਐਂਟੀਗ੍ਰੇਟੇਡ ਰਿੰਗ ਮੈਟਰੋ ਅਤੇ ਕਈ ਹੋਰ ਮੈਟਰੋ ਪ੍ਰੋਜੈਕਟਾਂ ‘ਤੇ ਕੰਮ ਵੀ ਅੱਗੇ ਵਧਿਆ ਹੈ।

ਖੇਤੀਬਾੜੀ ਦੇ ਖੇਤਰ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਦੀ 17ਵੀਂ ਕਿਸ਼ਤ ਤਹਿਤ 9.5 ਕਰੋੜ ਕਿਸਾਨਾਂ ਨੂੰ 20 ਹਜ਼ਾਰ ਕਰੋੜ ਰੁਪਏ ਵੰਡੇ ਗਏ। ਹੁਣ ਤੱਕ 12 ਕਰੋੜ 33 ਲੱਖ ਕਿਸਾਨਾਂ ਨੂੰ ਕੁੱਲ 3 ਲੱਖ ਕਰੋੜ ਰੁਪਏ ਵੰਡੇ ਜਾ ਚੁੱਕੇ ਹਨ।

ਬਾਸਮਤੀ ਚੌਲਾਂ ਦਾ ਘੱਟੋ-ਘੱਟ ਨਿਰਯਾਤ ਮੁੱਲ ਹਟਾਇਆ ਗਿਆ, ਪਿਆਜ਼ ‘ਤੇ ਨਿਰਯਾਤ ਡਿਊਟੀ 40% ਤੋਂ ਘਟਾ ਕੇ 20% ਕੀਤੀ ਗਈ, ਐਗਰੀ ਸ਼ਿਓਰ ਨਾਮ ਦਾ ਨਵਾਂ ਫੰਡ ਵੀ ਲਾਂਚ ਕੀਤਾ ਗਿਆ।

 

 

 

 

Exit mobile version