ਸੁਲਤਾਨਪੁਰ ਲੋਧੀ, 27 ਮਈ 2023: ਬੈਂਗਲੁਰੂ ਜਾ ਰਹੇ ਨੇਪਾਲ ਏਅਰਲਾਈਨਜ਼ (Nepal Airlines) ਦੀ ਫਲਾਈਟ ਨਾਲ ਸ਼ਨੀਵਾਰ ਨੂੰ ਪੰਛੀ ਦੀ ਟੱਕਰ ਹੋ ਗਈ। ਇਸ ਤੋਂ ਬਾਅਦ ਫਲਾਈਟ ਨੂੰ ਕਾਠਮੰਡੂ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵਾਪਸ ਜਾਣਾ ਪਿਆ। ਫਲਾਈਟ ਸੁਰੱਖਿਅਤ ਲੈਂਡਿੰਗ ਕਰਵਾਈ ਗਈ | ਇਸਦੇ ਨਾਲ ਹੀ ਟੈਕਨੀਸ਼ੀਅਨ ਫਲਾਈਟ ਦੀ ਜਾਂਚ ਕਰ ਰਹੇ ਹਨ। ਇਹ ਘਟਨਾ ਸ਼ਨੀਵਾਰ ਦੁਪਹਿਰ ਕਰੀਬ 1.45 ਵਜੇ ਵਾਪਰੀ। ਬੈਂਗਲੁਰੂ ਜਾਣ ਵਾਲੀ ਫਲਾਈਟ RA-244 ਦੇ ਯਾਤਰੀਆਂ ਨੇ ਉੱਚੀ ਆਵਾਜ਼ ਸੁਣਾਈ ਦਿੱਤੀ।