July 5, 2024 12:25 am
Akasa Air flight

ਅਕਾਸਾ ਏਅਰ ਦੀ ਫਲਾਈਟ ਨਾਲ ਟਕਰਾਇਆ ਪੰਛੀ, ਦਿੱਲੀ ‘ਚ ਕੀਤੀ ਸੁਰੱਖਿਅਤ ਲੈਂਡਿੰਗ

ਚੰਡੀਗੜ੍ਹ 27 ਅਕਤੂਬਰ 2022: ਇਕ ਵਾਰ ਫਿਰ ਅਕਾਸਾ ਏਅਰ ਦੀ ਫਲਾਈਟ (Akasa Air flight) ਨਾਲ ਵੀਰਵਾਰ ਨੂੰ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਅਹਿਮਦਾਬਾਦ ਤੋਂ ਦਿੱਲੀ ਜਾ ਰਹੇ ਅਕਾਸਾ ਏਅਰ ਦੇ ਜਹਾਜ਼ ਨਾਲ ਇੱਕ ਪੰਛੀ ਟਕਰਾ ਗਿਆ, ਜਿਸ ਕਾਰਨ ਜਹਾਜ਼ ਨੇ ਦਿੱਲੀ ‘ਚ ਸੁਰੱਖਿਅਤ ਲੈਂਡਿੰਗ ਕੀਤੀ । ਏਅਰਲਾਈਨ ਨੇ ਕਿਹਾ ਕਿ ਬੋਇੰਗ 737 ਮੈਕਸ ਜਹਾਜ਼ ਸੁਰੱਖਿਅਤ ਉਤਰ ਗਿਆ ਅਤੇ ਸਾਰੇ ਯਾਤਰੀਆਂ ਸੁਰੱਖਿਅਤ ਹਨ ।

ਜਿਕਰਯੋਗ ਹੈ ਕਿ ਅਕਾਸਾ ਏਅਰ ਦੇ ਜਹਾਜ਼ ਨਾਲ ਪੰਛੀ ਦੇ ਟਕਰਾਉਣ ਦੀ ਇਹ ਘੱਟੋ-ਘੱਟ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ 15 ਅਕਤੂਬਰ ਨੂੰ ਬੈਂਗਲੁਰੂ ਜਾ ਰਹੀ ਅਕਾਸਾ ਏਅਰ ਦੀ ਫਲਾਈਟ ਦੇ ਕੈਬਿਨ ‘ਚ ਸੜਨ ਦੀ ਬਦਬੂ ਆਉਣ ਕਾਰਨ ਮੁੰਬਈ ਹਵਾਈ ਅੱਡੇ ‘ਤੇ ਵਾਪਸ ਪਰਤਿਆ ਸੀ। ਬਾਅਦ ਵਿਚ ਪਤਾ ਲੱਗਾ ਕਿ ਇਹ ਬਦਬੂ ਪੰਛੀ ਦੇ ਟਕਰਾਉਣ ਕਾਰਨ ਆਈ ਸੀ।