Bill Gates

ਬਿਲ ਗੇਟਸ ਨੇ ਡਿਜੀਟਲ ਕਰੰਸੀ ਕ੍ਰਿਪਟੋਕਰੰਸੀ ਤੇ ਐਨਐਫਟੀ ਦੀ ਕੀਤੀ ਆਲੋਚਨਾ

ਚੰਡੀਗੜ੍ਹ 15 ਜੂਨ 2022: ਮਾਈਕ੍ਰੋਸਾਫਟ (Microsoft)ਦੇ ਸਹਿ-ਸੰਸਥਾਪਕ ਅਤੇ ਅਰਬਪਤੀ ਬਿਲ ਗੇਟਸ (Bill Gates) ਨੇ ਮੰਗਲਵਾਰ ਨੂੰ ਕ੍ਰਿਪਟੋਕਰੰਸੀ ਵਰਗੇ ਪ੍ਰੋਜੈਕਟਾਂ ਦੀ ਸਖ਼ਤ ਆਲੋਚਨਾ ਕੀਤੀ। ਉਸਨੇ ਡਿਜੀਟਲ ਸੰਪਤੀਆਂ ਅਤੇ ਡਿਜੀਟਲ ਮੁਦਰਾ ਜਿਵੇਂ ਕਿ ਕ੍ਰਿਪਟੋ ਅਤੇ ਐਨਐਫਟੀ ਨੂੰ ਬਕਵਾਸ ਕਰਾਰ ਦਿੱਤਾ। ਬਿਲ ਗੇਟਸ ਨੇ ਕ੍ਰਿਪਟੋ ਵਰਗੀ ਡਿਜੀਟਲ ਕਰੰਸੀ ਵਿੱਚ ਨਿਵੇਸ਼ ਨੂੰ ਇੱਕ ਵੱਡਾ ਮੂਰਖਤਾ ਭਰਿਆ ਕਦਮ ਕਰਾਰ ਦਿੱਤਾ ਹੈ।

ਬਿਲ ਗੇਟਸ (Bill Gates)ਨੇ ਕੈਲੀਫੋਰਨੀਆ ਵਿੱਚ ਇੱਕ ਸਮਾਗਮ ਵਿੱਚ ਵਿਅੰਗਮਈ ਢੰਗ ਨਾਲ ਕਿਹਾ, “ਇਹ ਬਾਂਦਰਾਂ ਦੀ ਇੱਕ ਮਹਿੰਗੀ ਡਿਜੀਟਲ ਤਸਵੀਰ ਦੀ ਤਰ੍ਹਾਂ ਹੈ, ਜਿਸ ਨਾਲ ਅਸੀਂ ਦੁਨੀਆ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਾਂ।” ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਬਿਲ ਗੇਟਸ ਨੇ ਕ੍ਰਿਪਟੋਕਰੰਸੀ ਦੀ ਆਲੋਚਨਾ ਕੀਤੀ ਹੈ। ਇਸ ਤੋਂ ਪਹਿਲਾਂ ਵੀ ਬਿਲ ਗੇਟਸ ਬਿਟਕੁਆਇਨ ਨੂੰ ਰਿਟੇਲ ਨਿਵੇਸ਼ ਲਈ ਖਤਰਨਾਕ ਕਰਾਰ ਦੇ ਚੁੱਕੇ ਹਨ। ਨਾਲ ਹੀ, ਸਿੱਕੇ ਦੀ ਖੁਦਾਈ ਨੂੰ ਵਾਤਾਵਰਣ ਲਈ ਖ਼ਤਰਨਾਕ ਕਰਾਰ ਦਿੱਤਾ ਗਿਆ ਹੈ।

Scroll to Top