July 5, 2024 12:22 am
ਮੋਹਾਲੀ ਕ੍ਰਾਈਮ ਬ੍ਰਾਂਚhttps://theunmute.com/wp-admin/post-new.php

ਬਿਕਰਮ ਸਿੰਘ ਮਜੀਠੀਆ ਮੋਹਾਲੀ ਕ੍ਰਾਈਮ ਬ੍ਰਾਂਚ ਪੁੱਜੇ, ਪੜ੍ਹੋ ਪੂਰੀ ਖ਼ਬਰ

ਚੰਡੀਗੜ੍ਹ, 12 ਜਨਵਰੀ 2022 : ਬਿਕਰਮ ਸਿੰਘ ਮਜੀਠੀਆ ਮੋਹਾਲੀ ਕ੍ਰਾਈਮ ਬ੍ਰਾਂਚ ਪੁੱਜ ਗਏ ਹਨ | ਜਿੱਥੇ ਉਹ ਏਆਈਜੀ ਬਲਰਾਜ ਸਿੰਘ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਦੇ ਸਾਹਮਣੇ ਪੇਸ਼ ਹੋਣਗੇ | ਇੱਥੇ ਪੁੱਜੇ ਮਜੀਠੀਆ ਨੇ ਕਿਹਾ ਕਿ ਉਹ ਐਸਆਈਟੀ ਸਾਹਮਣੇ ਪੇਸ਼ ਹੋਣ ਆਏ ਹਨ |

ਦੱਸਣਯੋਗ ਹੈ ਕਿ ਜ਼ਮਾਨਤ ਮਿਲਣ ਤੋਂ ਤੁਰੰਤ ਬਾਅਦ ਬਿਕਰਮ ਸਿੰਘ ਮਜੀਠੀਆ ਨਾਡਾ ਸਾਹਿਬ ਮੱਥਾ ਟੇਕਣ ਪੁੱਜੇ, ਉਸ ਤੋਂ ਬਾਅਦ ਨੇ ਚੰਡੀਗੜ੍ਹ ‘ਚ ਪੱਤਰਕਾਰਾਂ ਨਾਲ ਗੱਲ ਬਾਤ ਕੀਤੀ ਤੇ ਕਿਹਾ ਕਿ ਉਹ ਕਿਸੇ ਕੋਲੋਂ ਲੁਕ ਨਹੀਂ ਸੀ ਬੈਠੇ ਰਾਹੂ-ਕੇਤੂ ਨੂੰ ਸਭ ਪਤਾ ਸੀ ਕਿ ਮੈਂ ਕਿੱਥੇ ਹਾਂ ਨਾਲ ਹੀ ਉਹਨਾਂ ਕਿਹਾ ਕਿ ਠੋਕੋ ਤਾਲੀ ਯਾਨੀ ਨਵਜੋਤ ਸਿੱਧੂ ਨੂੰ ਵੀ ਬੰਦੇ ਦਾ ਪੁੱਤ ਬਣਾ ਬਣਾਵਾਂਗਾ |

ਹੁਣ ਵੇਖਣਾ ਬਣਦਾ ਹੈ ਕਿ ਬਿਕਰਮ ਸਿੰਘ ਮਜੀਠੀਆ ਕਿਸ ਦੇ ਖ਼ਿਲਾਫ਼ ਚੋਣਾਂ ਲੜਨਗੇ ਹਾਲਾਂਕਿ ਕਿਹਾ ਜਾ ਰਿਹਾ ਕਿ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਚੋਣ ਲੜਨਗੇ |