July 8, 2024 8:09 pm
Harsimrat Kaur Badal

ਬਿਕਰਮ ਮਜੀਠੀਆ ਦੇ ਬਚਾਅ ਲਈ ਉਤਰੀ ਉਸ ਦੀ ਭੈਣ ਹਰਸਿਮਰਤ ਕੌਰ ਬਾਦਲ

ਚੰਡੀਗੜ੍ਹ 26 ਜਨਵਰੀ 2022: ਬਿਕਰਮ ਸਿੰਘ ਮਜੀਠੀਆ ਦੇ ਉੱਤੇ ਡਰੱਗ ਤਸਕਰੀ ਮਾਮਲੇ ਨੂੰ ਲੈ ਕੇ ਲਗਾਤਾਰ ਹੀ ਸਿਆਸਤ ਭਖੀ ਹੋਈ ਹੈ ਉਥੇ ਹੀ ਅੰਮ੍ਰਿਤਸਰ ਦੇ ਵਿੱਚ ਵੀ ਬੀਤੇ ਦਿਨ ਬਿਕਰਮ ਸਿੰਘ ਮਜੀਠੀਆ (Bikram Singh Majithia) ਦੇ ਗ੍ਰੀਨ ਐਵਨਿਊ ਘਰ ਦੇ ਵਿਚ ਮੁਹਾਲੀ ਕਰਾਈਮ ਬਰਾਂਚ ਵੱਲੋਂ ਰੇਡ ਕੀਤੀ ਗਈ ਸੀ ਜਿਸ ਤੋਂ ਬਾਅਦ ਅੱਜ ਉਨ੍ਹਾਂ ਦੀ ਭੈਣ ਅਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ (Harsimrat Kaur Badal) ਬਿਕਰਮ ਸਿੰਘ ਮਜੀਠੀਆ ਦੇ ਲਈ ਆਵਾਜ਼ ਚੁੱਕਦੀ ਹੋਏ ਨਜ਼ਰ ਆਏ |

ਹਰਸਿਮਰਤ ਕੌਰ ਬਾਦਲ (Harsimrat Kaur Badal) ਨੇ ਕਿਹਾ ਕਿ ਪੰਜਾਬ ਵਿਚ ਬੇਅਦਬੀਆਂ ਦੇ ਦੌਰ ਅਤੇ ਚਿੱਟੇ ਦੇ ਕਾਰਨ ਮਰਨ ਵਾਲੇ ਕਈ ਲੋਕ ਜਿਨ੍ਹਾਂ ਦੇ ਭਰਾ ਅਤੇ ਵੀਰ ਦੁਨੀਆਂ ਤੋਂ ਚਲੇ ਗਏ ਹਨ | ਉਨ੍ਹਾਂ ਦਰਦ ਉਹ ਵੀ ਸਮਝਦੇ ਹਨ ਕਿਉਂਕਿ ਉਨ੍ਹਾਂ ਦਾ ਵੀ ਇੱਕ ਭਰਾ ਹੈ ਅਤੇ ਉਨ੍ਹਾਂ ਦੇ ਵੀ ਬੱਚੇ ਹਨ ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਬਿਕਰਮ ਸਿੰਘ ਮਜੀਠੀਆ ਵੱਲੋਂ ਸੂਈ ਦੇ ਨੱਕੇ ਜਿੰਨੇ ਵੀ ਚਿੱਟੇ ਦਾ ਵਪਾਰ ਕੀਤਾ ਗਿਆ ਹੋਵੇ ਤਾਂ ਬਿਕਰਮ ਸਿੰਘ ਮਜੀਠੀਆ ਦਾ ਕੱਖ ਨਾ ਰਹੇ ਅਤੇ ਜੇਕਰ ਕੋਈ ਵਿਅਕਤੀ ਉਸ ਉੱਤੇ ਸਿਆਸਤ ਕਰ ਰਿਹਾ ਹੈ ਤੇ ਉਹ ਪ੍ਰਮਾਤਮਾ ਦੀ ਕਚਹਿਰੀ ਦੇ ਵਿਚ ਜ਼ਰੂਰ ਇਸ ਦੀ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਜ਼ੀਰੋ ਨਿਕਲੇਗਾ ਅਤੇ ਸਿਆਸਤ ਕਰਨ ਵਾਲਿਆਂ ਦਾ ਕੱਖ ਨਹੀਂ ਰਹੇਗਾ|

ਇੱਥੇ ਜ਼ਿਕਰਯੋਗ ਹੈ ਕਿ ਡਰੱਗ ਤਸਕਰੀ ਮਾਮਲੇ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਵੀ ਅਗਾਊਂ ਜ਼ਮਾਨਤ ਰੱਦ ਹੋ ਗਈ ਸੀ ਅਤੇ ਉਨ੍ਹਾਂ ਨੂੰ ਮਾਣਯੋਗ ਹਾਈ ਕੋਰਟ ਵੱਲੋਂ ਤਿੰਨ ਦਿਨ ਲਈ ਰਾਹਤ ਵੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਬੀਬਾ ਹਰਸਿਮਰਤ ਕੌਰ ਬਾਦਲ ਪਹੁੰਚੇ ਅਤੇ ਉਨ੍ਹਾਂ ਵੱਲੋਂ ਆਪਣੇ ਭਰਾ ਦੇ ਹੱਕ ਦੇ ਵਿੱਚ ਆਵਾਜ਼ ਚੁੱਕੀ ਗਈ ਉੱਥੇ ਹੀ ਬੀਬਾ ਹਰਸਿਮਰਤ ਕੌਰ ਬਾਦਲ ਜਦੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਉਸ ਵੇਲੇ ਵੀ ਉਨ੍ਹਾਂ ਦਾ ਗਲਾ ਵੀ ਭਰਿਆ ਹੋਇਆ ਸੀ ਅਤੇ ਪਹਿਲੀ ਵਾਰ ਬੀਬਾ ਹਰਸਿਮਰਤ ਕੌਰ ਬਾਦਲ ਚਿੱਟੇ ਦੇ ਮਾਮਲੇ ਦੇ ਵਿੱਚ ਅਤੇ ਬਰਗਾੜੀ ਦੇ ਵਿਚ ਹੋਈ ਬੇਅਦਬੀ ਦੇ ਮਾਮਲੇ ਵਿਚ ਖੁੱਲ੍ਹ ਕੇ ਬੋਲੇ ਹਨ ਅਤੇ ਉਨ੍ਹਾਂ ਵੱਲੋਂ ਪ੍ਰਮਾਤਮਾ ਦੀ ਕਚਹਿਰੀ ਦੇ ਵਿੱਚ ਫ਼ੈਸਲਾ ਆਉਣ ਦੀ ਗੱਲ ਵੀ ਕਹੀ ਗਈ ਹੈ |