ਚੰਡੀਗੜ੍ਹ, 30 ਦਸੰਬਰ 2023: ਪਟਿਆਲਾ ਨਸ਼ੇ ਮਾਮਲੇ ‘ਚ ਸਪੈਸ਼ਲ ਇਨਵੈਸਟੀਗੇਸ਼ਨ (SIT) ਟੀਮ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ (Bikram Majithia) ਨੂੰ 30 ਦਸੰਬਰ ਨੂੰ ਪਟਿਆਲਾ ਵਿਖੇ ਸੱਦਿਆ ਸੀ, ਜਿਸ ਤੋਂ ਬਾਅਦ ਅੱਜ ਬਿਕਰਮ ਸਿੰਘ ਮਜੀਠੀਆ ਅੱਜ ਪਟਿਆਲਾ ਵਿਖੇ ਸਿੱਟ ਅੱਗੇ ਪੇਸ਼ ਹੋਣ ਪਹੁੰਚੇ ਹਨ ਅਤੇ ਸਿੱਟ ਵੱਲੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ|
ਇਸਤੋਂ ਪਹਿਲਾਂ ਬਿਕਰਮ ਸਿੰਘ ਮਜੀਠੀਆ (Bikram Majithia) ਨੇ ਕਿਹਾ ਕਿ ਉਨ੍ਹਾਂ ਦਾ ਇਸ ਕੇਸ ਨਾਲ ਕੋਈ ਲੈਣਾ -ਦੇਣਾ ਨਹੀਂ ਹੈ। ਬੀਤੀ 27 ਦਸੰਬਰ ਨੂੰ ਵੀ ਸਿੱਟ ਵੱਲੋਂ ਮਜੀਠੀਆ ਨੂੰ ਪੁੱਛਗਿੱਛ ਲਈ ਸੱਦਿਆ ਗਿਆ ਸੀ ਪਰ ਮਜੀਠੀਆ ਨਹੀਂ ਪਹੁੰਚੇ ਸਨ। ਇਸ ਮਾਮਲੇ ‘ਚ ਬਣੀ SIT ਦੇ ਮੁਖੀ IPS ਮੁਖਵਿੰਦਰ ਸਿੰਘ ਛੀਨਾ ਛੁੱਟੀ ਵਾਲੇ ਦਿਨ ਮਤਲਬ ਸ਼ਨੀਵਾਰ ਤੇ ਐਤਵਾਰ ਵੀ ਕੰਮ ਕਰਨਗੇ | ਮੁਖਵਿੰਦਰ ਸਿੰਘ ਛੀਨਾ ਭਲਕੇ ਯਾਨੀ 31 ਦਸੰਬਰ ਨੂੰ ਸੇਵਾਮੁਕਤ ਹੋਣਗੇ |