July 7, 2024 3:45 pm
Bikram Majithia

ਬਿਕਰਮ ਮਜੀਠੀਆ ਅਦਾਲਤੀ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਮੋਹਾਲੀ ਅਦਾਲਤ ‘ਚ ਹੋਏ ਪੇਸ਼, ਜਾਣੋ ਕੀ ਬੋਲੇ ਮਜੀਠੀਆ

ਡਰੱਗ ਮਾਮਲੇ ‘ਚ ਪਟਿਆਲਾ ਜੇਲ ਵਿਚ ਬੰਦ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Singh Majithia) ਮੰਗਲਵਾਰ ਨੂੰ ਅਦਾਲਤੀ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਮੋਹਾਲੀ ਅਦਾਲਤ ਵਿਚ ਪੇਸ਼ ਹੋਏ। ਇਸ ਦੌਰਾਨ ਬਿਕਰਮ ਸਿੰਘ ਮਜੀਠੀਆ (Bikram Singh Majithia)  ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਹਮੇਸ਼ਾ ਚੜ੍ਹਦੀਕਲਾ ਵਿਚ ਹਨ।

ਉਨ੍ਹਾਂ ਕਿਹਾ ਕਿ ਉਹ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਸਾਰੇ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਐਗਜ਼ਿਟ ਪੋਲ ‘ਤੇ ਗੱਲ ਕਰਦਿਆਂ ਅਕਾਲੀ ਨੇਤਾ ਮਜੀਠੀਆ ਨੇ ਕਿਹਾ ਕਿ ਪਿਛਲੀ ਵਾਰ ਵੀ ਆਪ ਨੂੰ 100 ਸੀਟਾਂ ਮਿਲ ਰਹੀਆਂ ਸਨ, ਪਰ ਹੋਇਆ ਕੁਝ ਵੀ ਨਹੀਂ। ਉਨ੍ਹਾਂ ਕਿਹਾ ਕਿ ਸਾਨੂੰ ਕਾਨੂੰਨ ‘ਤੇ ਪੂਰਾ ਭਰੋਸਾ ਹੈ।

ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਕਿਹਾ ਕਿ ਲੋਕਤੰਤਰ ਦਾ ਘਾਣ ਕਰਨ ’ਤੇ ਮਾਨਯੋਗ ਅਦਾਲਤ ਨੇ ਵੀ ਚਿੰਤਾ ਜਤਾਈ ਹੈ। ਸਰਕਾਰਾਂ ਧੱਕਾ ਕਰਦੀਆਂ ਹੁੰਦੀਆਂ ਹਨ, ਮੈਂ ਸੁਪਰੀਮ ਕੋਰਟ ਦੀ ਅਗਵਾਈ ’ਚ ਚੋਣ ਲੜੀ, ਸਰਕਾਰਾਂ ਆਪਣਾਂ ਕੰਮ ਕਰਨ। ਮੈਂ ਕਾਨੂੰਨ ਦੀ ਪਾਲਣਾ ਕਰਨ ਵਾਲਾ ਨਾਗਰਿਕ ਹਾਂ, ਜਿੱਤ ਸੱਚਾਈ ਦੀ ਹੋਣੀ ਹੈ,। ਇਹ ਮੇਰਾ ਦਾ ਮਨੋਬਲ ਨਹੀਂ ਤੋੜ ਸਕਦੇ।

ਐਗਜ਼ਿਟ ਪੋਲ ਦੇ ਨਤੀਜਿਆ ’ਤੇ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਕਿਹਾ ਕਿ “ਐਗਜ਼ਿਟ ਪੋਲ ਤੇ ਅਸਲ ਨਤੀਜਿਆ ’ਚ ਫਰਕ ਹੁੰਦਾ ਹੈ। ਇਹ ਤਾਂ ਆਮ ਆਦਮੀ ਪਾਰਟੀ ਨੂੰ ਫਿਕਰ ਕਰਨਾ ਚਾਹੀਦਾ ਹੈ। ਪਿਛਲੀ ਵਾਰ ਐਗਜ਼ਿਟ ਪੋਲ ਵਿਚ ਆਮ ਆਦਮੀ ਪਾਰਟੀ ਨੂੰ 100 ਸੀਟਾਂ ਮਿਲ ਰਹੀਆਂ ਸੀ ਜਦਕਿ ਅਸਲ ਵਿਚ ‘ਆਪ’ ਸਿਰਫ 20 ਸੀਟਾਂ ’ਤੇ ਹੀ ਰਹਿ ਗਈ। ਇਸ ਵਾਰ 50 ਸੀਟਾਂ ਦੇ ਰਹੇ ਹਨ ਕਿਤੇ ਇਸ ਵਾਰ ਆਮ ਆਦਮੀ ਪਾਰਟੀ (Aam Aadmi Party) 10 ’ਤੇ ਨਾ ਰਹਿ ਜਾਵੇ।