Bikaner Express

ਬੀਕਾਨੇਰ ਐਕਸਪ੍ਰੈਸ ਰੇਲ ਪਟੜੀ ਤੋਂ ਉਤਰੀ, ਹਾਦਸੇ ‘ਚ 9 ਲੋਕਾਂ ਦੀ ਹੋਈ ਮੌਤ

ਚੰਡੀਗੜ੍ਹ 13 ਜਨਵਰੀ 2022: ਬੀਕਾਨੇਰ ਐਕਸਪ੍ਰੈਸ (Bikaner Express) ਪੱਛਮੀ ਬੰਗਾਲ ਦੇ ਜਲਪਾਈਗੁੜੀ ਖੇਤਰ ਦੇ ਮੈਨਗੁੜੀ ਵਿਖੇ ਪਟੜੀ ਤੋਂ ਉਤਰ ਗਈ। ਜਾਣਕਾਰੀ ਮੁਤਾਬਕ ਟਰੇਨ ਦੇ 12 ਡੱਬੇ ਪਟੜੀ ਤੋਂ ਉਤਰ ਗਏ। ਬੀਕਾਨੇਰ ਐਕਸਪ੍ਰੈਸ (Bikaner Express) ਟਰੇਨ ਬੀਕਾਨੇਰ ਤੋਂ ਗੁਹਾਟੀ ਜਾ ਰਹੀ ਸੀ। ਇਸ ਦੌਰਾਨ ਮੈਨਾਗੁੜੀ ਪਾਰ ਕਰਦੇ ਸਮੇਂ ਇਹ ਹਾਦਸਾ ਵਾਪਰਿਆ। ਇਸ ਹਾਦਸੇ ‘ਚ 9 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਇਸ ਹਾਦਸੇ ‘ਚ 45 ਯਾਤਰੀ ਜ਼ਖਮੀ ਹੋ ਗਏ ਹਨ। ਸੂਚਨਾ ਮਿਲਦੇ ਹੀ ਰੇਲਵੇ ਪੁਲਸ ਪ੍ਰਸ਼ਾਸਨ ਸਮੇਤ ਜ਼ਿਲ੍ਹੇ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਨੂੰ ਟਰੇਨ ਦੀਆਂ ਬੋਗੀਆਂ ਤੋਂ ਬਾਹਰ ਕੱਢ ਕੇ ਸਥਾਨਕ ਹਸਪਤਾਲ ਭੇਜਿਆ ਜਾ ਰਿਹਾ ਹੈ।

Scroll to Top