July 7, 2024 5:28 pm
ਸਾਕਿਬੁਲ ਗਨੀ

ਬਿਹਾਰ ਦੇ ਸਾਕਿਬੁਲ ਗਨੀ ਨੇ ਡੈਬਿਊ ਮੈਚ ‘ਚ ਲਗਾਇਆ ਤੀਹਰਾ ਸੈਂਕੜਾ

ਚੰਡੀਗੜ੍ਹ 18 ਫਰਵਰੀ 2022: ਰਣਜੀ ਟਰਾਫੀ 2021-22 ‘ਚ ਬਿਹਾਰ ਲਈ ਆਪਣਾ ਡੈਬਿਊ ਕਰਨ ਵਾਲੇ 22 ਸਾਲਾ ਬਿਹਾਰ ਦੇ ਬੱਲੇਬਾਜ਼ ਸਾਕਿਬੁਲ ਗਨੀ ਨੇ ਆਪਣੇ ਪਹਿਲੇ ਹੀ ਮੈਚ ‘ਚ ਤੀਹਰਾ ਸੈਂਕੜਾ ਲਗਾਇਆ ਹੈ। ਉਹ ਪੂਰੀ ਦੁਨੀਆ ‘ਚ ਪਹਿਲੀ ਸ਼੍ਰੇਣੀ ਕ੍ਰਿਕਟ ‘ਚ ਡੈਬਿਊ ਕਰਦੇ ਹੋਏ ਤੀਹਰਾ ਸੈਂਕੜਾ ਲਗਾਉਣ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ। ਇਸ ਦੇ ਨਾਲ ਹੀ ਉਹ ਰਣਜੀ ਟਰਾਫੀ ‘ਚ ਡੈਬਿਊ ਕਰਦੇ ਹੋਏ ਸਭ ਤੋਂ ਵੱਧ ਸਕੋਰ ਬਣਾਉਣ ਵਾਲਾ ਬੱਲੇਬਾਜ਼ ਵੀ ਬਣ ਗਿਆ ਹੈ। ਸਾਕਿਬੁਲ ਨੇ 387 ਗੇਂਦਾਂ ‘ਚ 50 ਚੌਕੇ ਲਗਾ ਕੇ ਆਪਣਾ ਤੀਹਰਾ ਸੈਂਕੜਾ ਪੂਰਾ ਕੀਤਾ। ਸਾਕਿਬੁਲ ਗਨੀ ਨੇ ਇਹ ਕਾਰਨਾਮਾ ਮਿਜ਼ੋਰਮ ਖਿਲਾਫ ਕੀਤਾ ਹੈ।

ਇਸ ਤੋਂ ਪਹਿਲਾਂ ਇਹ ਰਿਕਾਰਡ ਮੱਧ ਪ੍ਰਦੇਸ਼ ਦੇ ਬੱਲੇਬਾਜ਼ ਅਜੇ ਰੋਹੇੜਾ ਦੇ ਨਾਂ ਸੀ। ਉਸ ਨੇ 2018-19 ਦੇ ਰਣਜੀ ਸੀਜ਼ਨ ‘ਚ ਹੈਦਰਾਬਾਦ ਖਿਲਾਫ ਖੇਡੇ ਗਏ ਮੈਚ ‘ਚ ਇਹ ਕਮਾਲ ਕੀਤਾ ਸੀ। ਉਸ ਨੇ 267 ਦੌੜਾਂ ਬਣਾਈਆਂ ਸਨ।