July 7, 2024 5:06 am
ਰਿਤੂਰਾਜ

ਬਿਹਾਰ ਦੇ ਰਿਤੂਰਾਜ ਨੇ ਗੂਗਲ ਕੀਤਾ ਹੈਕ : 3.66 ਕਰੋੜ ਦਾ ਪੈਕੇਜ ਮਿਲਿਆ, ਪੜ੍ਹੋ ਕੀ ਹੈ ਅਸਲ ਸੱਚ

ਚੰਡੀਗੜ੍ਹ, 6 ਫਰਵਰੀ 2022 : ਸੋਸ਼ਲ ਮੀਡੀਆ ‘ਤੇ ਇੱਕ ਖ਼ਬਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਿਹਾਰ ਦੇ ਇੱਕ ਵਿਦਿਆਰਥੀ ਨੇ ਗੂਗਲ ਨੂੰ ਹੈਕ ਕਰ ਲਿਆ ਹੈ, ਜਿਸ ਤੋਂ ਬਾਅਦ ਗੂਗਲ ਨੇ ਉਸ ਨੂੰ ਨੌਕਰੀ ਦੀ ਪੇਸ਼ਕਸ਼ ਕੀਤੀ ਹੈ। ਰਿਪੋਰਟ ਮੁਤਾਬਕ ਜਦੋਂ ਬਿਹਾਰ ਦੇ ਨੌਜਵਾਨ ਨੇ ਗੂਗਲ ਨੂੰ ਹੈਕ ਕੀਤਾ ਤਾਂ ਕੰਪਨੀ ਨੇ ਉਸ ਨੂੰ ਕਰੋੜਾਂ ਰੁਪਏ ਦੀ ਨੌਕਰੀ ਦੀ ਪੇਸ਼ਕਸ਼ ਕੀਤੀ ਹੈ। ਇਹ ਖ਼ਬਰ ਸੋਸ਼ਲ ਮੀਡੀਆ ‘ਤੇ ਕਾਫੀ ਤੇਜ਼ੀ ਨਾਲ ਸ਼ੇਅਰ ਕੀਤੀ ਜਾ ਰਹੀ ਹੈ। ਲੋਕ ਇਸ ਨੂੰ ਫੇਸਬੁੱਕ, ਵਟਸਐਪ ‘ਤੇ ਸ਼ੇਅਰ ਕਰ ਰਹੇ ਹਨ।

ਪਰ ਕੀ ਇਹ ਖਬਰ ਸੱਚੀ ਹੈ ?

ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਜਾ ਰਹੀ ਪੋਸਟ ‘ਚ ਕਿਹਾ ਗਿਆ ਹੈ ਕਿ ਬਿਹਾਰ ਦੇ ਰਹਿਣ ਵਾਲੇ ਰਿਤੂਰਾਜ ਚੌਧਰੀ ਨੇ ਗੂਗਲ ਹੈਕ ਕਰ ਲਿਆ ਹੈ। ਜਿਸ ਤੋਂ ਬਾਅਦ ਕੰਪਨੀ ਨੇ ਉਸ ਦੇ ਹੁਨਰ ਨੂੰ ਦੇਖਦੇ ਹੋਏ 3.66 ਕਰੋੜ ਰੁਪਏ ਦੀ ਨੌਕਰੀ ਦੀ ਪੇਸ਼ਕਸ਼ ਕੀਤੀ ਹੈ। ਪਰ ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਵਿਦਿਆਰਥੀ ਨੇ ਨਾ ਤਾਂ ਗੂਗਲ ਹੈਕ ਕੀਤਾ ਅਤੇ ਨਾ ਹੀ ਉਸ ਨੂੰ ਗੂਗਲ ਤੋਂ ਕਰੋੜਾਂ ਰੁਪਏ ਦਾ ਸੈਲਰੀ ਪੈਕੇਜ ਮਿਲਿਆ। ਹਾਲਾਂਕਿ, ਵਿਦਿਆਰਥੀ ਨੂੰ ਨਿਸ਼ਚਤ ਤੌਰ ‘ਤੇ ਖੋਜ ਕਰਨ ਲਈ ਕੰਪਨੀ ਤੋਂ ਪੇਸ਼ਕਸ਼ ਮਿਲੀ ਹੈ

ਬਿਹਾਰ ਦੇ ਬੇਗੂਸਰਾਏ ਜ਼ਿਲ੍ਹੇ ਦੇ ਰਹਿਣ ਵਾਲੇ ਰਿਤੂਰਾਜ ਚੌਧਰੀ ਨੇ ਗੂਗਲ ਨੂੰ ਹੈਕ ਨਹੀਂ ਕੀਤਾ ਹੈ। ਸਗੋਂ ਉਸ ਨੇ ਗੂਗਲ ਦੇ ਸਰਚ ਇੰਜਣ ਵਿੱਚ ਇੱਕ ਬੱਗ ਬਾਰੇ ਜਾਣਕਾਰੀ ਦਿੱਤੀ ਹੈ ਜੋ ਕੰਪਨੀ ਨੂੰ ਆਪਣੀ ਸੁਰੱਖਿਆ ਨੂੰ ਹੋਰ ਮਜ਼ਬੂਤ ​​ਕਰਨ ਵਿੱਚ ਮਦਦ ਕਰ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰਿਤੂਰਾਜ ਨੇ ਗੂਗਲ ਦੇ ਸਰਚ ਇੰਜਣ ‘ਚ ਇਸ ਗੱਲ ਦਾ ਪਤਾ ਲਗਾਇਆ ਹੈ। ਇਸ ਜਾਣਕਾਰੀ ਦੀ ਮਦਦ ਨਾਲ ਗੂਗਲ ਆਪਣੀ ਸੁਰੱਖਿਆ ਨੂੰ ਮਜ਼ਬੂਤ ​​ਕਰ ਸਕਦਾ ਹੈ ਤਾਂ ਕਿ ਕੰਪਿਊਟਰ ਤੋਂ ਇਸ ਦੀ ਮਹੱਤਵਪੂਰਨ ਜਾਣਕਾਰੀ ਲੀਕ ਨਾ ਹੋਵੇ ਅਤੇ ਕੋਈ ਵੱਡਾ ਨੁਕਸਾਨ ਨਾ ਹੋਵੇ।

ਗੂਗਲ ਦੇ ਸਰਚ ਇੰਜਣ ‘ਚ ਬਗ ਮਿਲਣ ਤੋਂ ਬਾਅਦ ਰਿਤੂਰਾਜ ਨੇ ਕੰਪਨੀ ਨੂੰ ਇਸ ਦੀ ਜਾਣਕਾਰੀ ਦਿੱਤੀ। ਗੂਗਲ ਨੇ ਵੀ ਇਸ ਖਬਰ ਦੀ ਪੁਸ਼ਟੀ ਕੀਤੀ ਹੈ ਅਤੇ ਮੰਨਿਆ ਹੈ ਕਿ ਸਰਚ ਇੰਜਣ ਵਿੱਚ ਇੱਕ ਬਗ ਸੀ, ਜਿਸ ਦੀ ਮਦਦ ਨਾਲ ਹੈਕਰ ਕੰਪਿਊਟਰ ਨੂੰ ਹੈਕ ਕਰ ਸਕਦੇ ਸਨ। ਰਿਤੂਰਾਜ ਦੀ ਇਸ ਕਾਬਲੀਅਤ ਨੂੰ ਜਾਣਨ ਤੋਂ ਬਾਅਦ ਕੰਪਨੀ ਨੇ ਹਾਲ ਆਫ ਫੇਮ ਐਵਾਰਡ ਦੇਣ ਦਾ ਫੈਸਲਾ ਕੀਤਾ ਹੈ ਅਤੇ ਰਿਤੂਰਾਜ ਦਾ ਨਾਂ ਖੋਜਕਰਤਾਵਾਂ ਦੀ ਸੂਚੀ ਵਿੱਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਹਾਲਾਂਕਿ ਰਿਤੂਰਾਜ ਦੀ ਖੋਜ ਫਿਲਹਾਲ ਪੀ-2 ਪੱਧਰ ‘ਤੇ ਹੈ, ਪਰ ਪੀ-0 ‘ਤੇ ਪਹੁੰਚਦੇ ਹੀ ਗੂਗਲ ਉਸ ਨੂੰ ਇਨਾਮ ਦੇਵੇਗਾ। ਤੁਹਾਨੂੰ ਦੱਸ ਦੇਈਏ ਕਿ ਰਿਤੂਰਾਜ ਆਈਆਈਟੀ ਮਨੀਪੁਰ ਵਿੱਚ ਬੀ.ਟੈਕ ਦੂਜੇ ਸਾਲ ਦਾ ਵਿਦਿਆਰਥੀ ਹੈ।