ਚੰਡੀਗੜ੍ਹ, 29 ਜੁਲਾਈ 2024: ਦਿੱਲੀ ਵਿਖੇ ਜਨਤਾ ਦਲ ਯੂਨਾਈਟਿਡ ਦੀ ਕੌਮੀ ਕਾਰਜਕਾਰਨੀ ਦੀ ਬੈਠਕ ‘ਚ ਸੰਜੇ ਝਾਅ (Sanjay Jha) ਨੂੰ ਪਾਰਟੀ ਦਾ ਕੌਮੀ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ । ਦਿੱਲੀ ਵਿਖੇ ਕਾਂਸਟੀਟਿਊਸ਼ਨਲ ਕਲੱਬ ‘ਚ ਹੋਈ JDU ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ‘ਚ ਖੁਦ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸੰਜੇ ਝਾਅ ਨੂੰ ਕਾਰਜਕਾਰੀ ਪ੍ਰਧਾਨ ਬਣਾਉਣ ਦਾ ਪ੍ਰਸਤਾਵ ਪੇਸ਼ ਕੀਤਾ। ਇਸਦੇ ਨਾਲ ਹੀ ਹੋਰ ਕਈ ਅਹਿਮ ਫੈਸਲੇ ਲਏ ਗਏ ਹਨ |
ਇਸਤੋਂ ਬਾਅਦ ਜਨਤਾ ਦਲ ਯੂਨਾਈਟਿਡ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਸੰਜੇ ਝਾਅ (Sanjay Jha) ਨੂੰ ਜ਼ਿੰਮੇਵਾਰੀ ਲਈ ਵਧਾਈ ਦਿੱਤੀ। ਜਿਕਰਯੋਗ ਹੈ ਕਿ ਸੰਜੇ ਝਾਅ ਬਿਹਾਰ ਦੇ ਮਧੂਬਨੀ ਜ਼ਿਲ੍ਹੇ ਦੇ ਝਾਂਝਰਪੁਰ ਖੇਤਰ ਦੇ ਅਰੜਿਆ ਪਿੰਡ ਦੇ ਰਹਿਣ ਵਾਲੇ ਹਨ | ਜਿਕਰਯੋਗ ਹੈ ਕਿ ਸੰਜੇ ਝਾਅ ਜੇਡੀਯੂ ‘ਚ ਸ਼ਾਮਲ ਹੋਣ ਤੋਂ ਪਹਿਲਾਂ ਭਾਜਪਾ ‘ਚ ਸਨ। ਸੰਜੇ ਝਾਅ ਰਾਜ ਸਭਾ ਮੈਂਬਰ ਅਤੇ ਪਾਰਟੀ ਦੇ ਸੰਸਦੀ ਦਲ ਦੇ ਆਗੂ ਹਨ। ਉਹ ਬਿਹਾਰ ਸਰਕਾਰ ‘ਚ 2014 ਤੋਂ 2024 ਤੱਕ ਮੰਤਰੀ ਵੀ ਰਹੇ।