July 7, 2024 4:50 pm
Nitish Kumar

Bihar: ਨਿਤੀਸ਼ ਕੁਮਾਰ ਨੇ 8ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

ਚੰਡੀਗੜ੍ਹ 10 ਅਗਸਤ 2022: ਨਿਤੀਸ਼ ਕੁਮਾਰ (Nitish Kumar) ਨੇ 8ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਰਾਜਪਾਲ ਫੱਗੂ ਚੌਹਾਨ ਨੇ ਉਨ੍ਹਾਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਇਸ ਤੋਂ ਤੁਰੰਤ ਬਾਅਦ ਤੇਜਸਵੀ ਯਾਦਵ (Tejashwi Yadav) ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਸਹੁੰ ਚੁੱਕਦੇ ਹੀ ਤੇਜਸਵੀ ਨੇ ਸਟੇਜ ‘ਤੇ ਹੀ ਨਿਤੀਸ਼ ਕੁਮਾਰ ਦੇ ਪੈਰ ਛੂਹ ਕੇ ਅਸ਼ੀਰਵਾਦ ਲਿਆ।

ਇਸ ਦੌਰਾਨ ਤੇਜਸਵੀ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਰਾਬੜੀ ਦੇਵੀ ਵੀ ਰਾਜ ਭਵਨ ਪਹੁੰਚੀ। ਹਾਲਾਂਕਿ ਤੇਜਸਵੀ ਦੇ ਪਿਤਾ ਅਤੇ ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਲਾਲੂ ਯਾਦਵ ਖ਼ਰਾਬ ਸਿਹਤ ਦੇ ਚੱਲਦਿਆਂ ਇਸ ਸਮਾਗਮ ‘ਚ ਸ਼ਾਮਲ ਨਹੀਂ ਹੋ ਸਕੇ।