Site icon TheUnmute.com

Bihar: ਮੰਤਰੀ ਸ਼ਰਵਣ ਕੁਮਾਰ ਨੇ ਰੂਪੌਲੀ ਵਿਧਾਨ ਸਭਾ ਦੇ ਖੇਤਰਾਂ ‘ਚ NDA ਉਮੀਦਵਾਰ ਦੇ ਹੱਕ ‘ਚ ਵਿੱਢੀ ਜਨ ਸੰਪਰਕ ਮੁਹਿੰਮ

Shrawan Kumar

ਪਟਨਾ, 08 ਜੁਲਾਈ 2024: ਬਿਹਾਰ ਸਰਕਾਰ ਦੇ ਪੇਂਡੂ ਵਿਕਾਸ ਮੰਤਰੀ ਸ਼ਰਵਣ ਕੁਮਾਰ (Shrawan Kumar) ਨੇ ਬੀਤੇ ਦਿਨ ਰੂਪੌਲੀ ਵਿਧਾਨ ਸਭਾ ਉਪ ਚੋਣ ਵਿੱਚ ਐਨਡੀਏ ਸਮਰਥਿਤ ਜੇਡੀਯੂ ਉਮੀਦਵਾਰ ਕਲਾਧਾਰ ਪ੍ਰਸਾਦ ਮੰਡਲ ਦੇ ਹੱਕ ‘ਚ ਵੱਖ-ਵੱਖ ਥਾਵਾਂ ’ਤੇ ਜਨ ਸੰਪਰਕ ਮੁਹਿੰਮ ਚਲਾਈ ਵਿੱਢੀ ਹੈ। ਸ਼ਰਵਣ ਕੁਮਾਰ ਨੇ ਸਥਾਨਕ ਵੋਟਰਾਂ ਨੂੰ 10 ਜੁਲਾਈ ਨੂੰ ਚੋਣ ਨਿਸ਼ਾਨ ਤੀਰ ‘ਤੇ ਵੋਟ ਪਾਉਣ ਦੀ ਅਪੀਲ ਕੀਤੀ |

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਆਪਣੇ 19 ਸਾਲਾਂ ਦੇ ਸ਼ਾਸਨ ਦੌਰਾਨ ਬਿਹਾਰ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ ਦਾ ਕੰਮ ਕੀਤਾ ਹੈ। ਨਿਤੀਸ਼ ਸਰਕਾਰ ਦੀਆਂ ਯੋਜਨਾਵਾਂ ਦਾ ਸਿੱਧਾ ਲਾਭ ਸਮਾਜ ਦੇ ਵਾਂਝੇ ਅਤੇ ਕਮਜ਼ੋਰ ਵਰਗ ਤੱਕ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਡਬਲ ਇੰਜਣ ਵਾਲੀ ਐਨਡੀਏ ਸਰਕਾਰ ਬਿਹਾਰ ਨੂੰ ਵਿਕਸਤ ਸੂਬਾ ਬਣਾਉਣ ਲਈ ਸੁਹਿਰਦ ਯਤਨ ਕਰ ਰਹੀ ਹੈ।

ਸ਼ਰਵਣ ਕੁਮਾਰ (Shrawan Kumar) ਨੇ ਕਿਹਾ ਕਿ ਕਲਾਧਾਰ ਪ੍ਰਸਾਦ ਮੰਡਲ ਬੇਦਾਗ ਅਕਸ ਵਾਲਾ ਹਰਮਨ ਪਿਆਰਾ ਉਮੀਦਵਾਰ ਹੈ। ਸਾਨੂੰ ਪੂਰਾ ਭਰੋਸਾ ਹੈ ਕਿ ਉਹ ਰੂਪਾਲੀ ਦੇ ਸਰਬਪੱਖੀ ਵਿਕਾਸ ‘ਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸ ਮੌਕੇ ਸੁਲਤਾਨਗੰਜ ਦੇ ਵਿਧਾਇਕ ਲਲਿਤ ਨਰਾਇਣ ਮੰਡਲ, ਬਿਹਾਰੀਗੰਜ ਦੇ ਵਿਧਾਇਕ ਨਿਰੰਜਨ ਮਹਿਤਾ, ਪੂਰਨੀਆ ਸ਼ਹਿਰ ਦੇ ਪ੍ਰਧਾਨ ਪ੍ਰਸਾਦ ਮੇਹਤਾ , ਸਾਬਕਾ ਜ਼ਿਲ੍ਹਾ ਪ੍ਰਧਾਨ ਸ਼ੰਭੂ ਮੰਡਲ, ਰੂਪੌਲੀ ਨਗਰ ਕੌਂਸਲ ਪ੍ਰਧਾਨ ਨਿਰੰਜਨ ਮੰਡਲ, ਸ਼ੁਭਾਨੰਦ ਮੁਕੇਸ਼, ਅਭਿਮਨਿਊ, ਜੋਗੀ ਰਾਏ, ਗੁਰੂਦੇਵ ਰਾਏ, ਬਿੰਦੇਸ਼ਵਰੀ ਰਾਏ, ਵਿੱਕੀ, ਡਾ. ਰਾਏ, ਭੋਲਾ ਪਾਸਵਾਨ, ਸਿਕੰਦਰ ਰਾਏ, ਸੂਰਜ ਰਾਏ, ਅਜੇ ਰਾਏ ਹਾਜ਼ਰ ਸਨ।

Exit mobile version