Site icon TheUnmute.com

Bihar: ਦੇਸ਼ ‘ਚ ਕਰਵਾਈ ਜਾਵੇ ਜਾਤੀ ਜਨਗਣਨਾ ਤੇ ਬਿਹਾਰ ਨੂੰ ਮਿਲੇ ਵਿਸ਼ੇਸ਼ ਸੂਬੇ ਦਾ ਦਰਜਾ: ਤੇਜਸਵੀ ਯਾਦਵ

Bihar

ਬਿਹਾਰ, 03 ਅਗਸਤ 2024: ਵਿਰੋਧੀ ਧਿਰ ਦੇ ਆਗੂ ਤੇਜਸਵੀ ਯਾਦਵ ਨੇ ਨੀਤੀਸ਼ ਕੁਮਾਰ ਅਤੇ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ ਕੀਤਾ ਹੈ | ਤੇਜਸਵੀ ਯਾਦਵ ਨੇ ਕਿਹਾ ਕਿ ਰਾਸ਼ਟਰੀ ਜਨਤਾ ਦਲ ਨੇ ਦਹਾਕਿਆਂ ਤੋਂ ਵਾਂਝੇ ਅਤੇ ਅਣਗੌਲੇ ਵਰਗਾਂ ਦੀ ਭਲਾਈ ਲਈ ਜਾਤੀ ਜਨਗਣਨਾ ਕਰਵਾਉਣ ਲਈ ਗਲੀ-ਘਰ ਜਾ ਕੇ ਸੰਘਰਸ਼ ਕੀਤਾ ਹੈ। ਜਦੋਂ ਬਿਹਾਰ (Bihar) ‘ਚ ਮਹਾਂ ਗਠਜੋੜ ਦੀ ਸਰਕਾਰ ਬਣੀ ਸੀ ਤਾਂ ਸਿਰਫ਼ ਮਹੀਨਿਆਂ ‘ਚ ਆਜ਼ਾਦ ਭਾਰਤ ਚ ਪਹਿਲੀ ਵਾਰ ਅਸੀਂ ਕਿਸੇ ਸੂਬੇ ‘ਚ ਜਾਤੀ ਅਧਾਰਤ ਜਨਗਣਨਾ ਕੀਤੀ ਅਤੇ ਇਸਦੇ ਅੰਕੜੇ ਪ੍ਰਕਾਸ਼ਤ ਕੀਤੇ।

ਜਾਤੀ ਜਨਗਣਨਾ ਦੇ ਅੰਕੜਿਆਂ ਦੇ ਅਧਾਰ ‘ਤੇ, ਨਵੰਬਰ ‘ਚ ਬਿਹਾਰ ‘ਚ ਸਾਰੀਆਂ ਸ਼੍ਰੇਣੀਆਂ ਲਈ ਰਾਖਵਾਂਕਰਨ ਸੀਮਾ ਵਧਾ ਕੇ % ਕਰ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਦਸੰਬਰ ‘ਚ ਪੂਰਬੀ ਖੇਤਰੀ ਕੌਂਸਲ ਦੀ ਬੈਠਕ ਕੇਂਦਰੀ ਗ੍ਰਹਿ ਮੰਤਰੀ ਨੂੰ ਵੀ ਇਸ ਨੂੰ ਸੰਵਿਧਾਨ ਦੀ 9ਵੀਂ ਅਨੁਸੂਚੀ ‘ਚ ਪਾਉਣ ਦੀ ਬੇਨਤੀ ਕੀਤੀ ਗਈ ਸੀ ਪਰ ਰਾਖਵਾਂਕਰਨ ਵਿਰੋਧੀ ਭਾਜਪਾ ਅਤੇ ਸਰਕਾਰ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ।

ਉਨ੍ਹਾਂ ਦੋਸ਼ ਲਾਇਆ ਕਿ ਡਬਲ ਇੰਜਣ ਵਾਲੀ ਸਰਕਾਰ ਬਣਨ ਦੇ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਇਸ ਦਿਸ਼ਾ ‘ਚ ਕੋਈ ਉਪਰਾਲਾ ਨਹੀਂ ਕੀਤਾ ਗਿਆ। ਨਵੀਂ ਰਿਜ਼ਰਵੇਸ਼ਨ ਸੀਮਾ ਦੇ ਤਹਿਤ ਸੂਬੇ ‘ਚ ਲੱਖਾਂ ਨਿਯੁਕਤੀਆਂ ‘ਚ ਪੱਛੜੇ/ਅਤਿ ਪਛੜੇ ਅਤੇ ਅਨੁਸੂਚਿਤ ਜਾਤੀ/ਜਨਜਾਤੀ ਦੇ ਲੋਕ ਨੌਕਰੀਆਂ ਲੈਣ ਤੋਂ ਵਾਂਝੇ ਰਹਿ ਜਾਣਗੇ।

ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਵੀ, ਅਸੀਂ ਕਿਹਾ ਸੀ ਕਿ ਜੇਕਰ ਭਾਜਪਾ/ਜੇਡੀਯੂ ਪਛੜੇ ਅਤੇ ਵਾਂਝੇ ਵਰਗ ਦੇ ਅਨੁਕੂਲ ਹੈ ਤਾਂ ਬਿਹਾਰ ਦੀ ਰਾਖਵਾਂਕਰਨ ਸੀਮਾ ਨੂੰ 9ਵੀਂ ਅਨੁਸੂਚੀ ‘ਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਦੇਸ਼ ‘ਚ ਜਾਤੀ ਜਨਗਣਨਾ ਕਰਵਾਈ ਜਾਵੇ ਅਤੇ ਬਿਹਾਰ (Bihar) ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦਿੱਤਾ ਜਾਵੇ। ਪਰ ਤਿੰਨਾਂ ‘ਚੋਂ ਕੋਈ ਵੀ ਕੰਮ ਨਹੀਂ ਹੋਇਆ। ਜੇਡੀਯੂ ਦੀ ਕੋਈ ਨਹੀਂ ਸੁਣ ਰਿਹਾ, ਉਹ ਸਾਰੇ ਸਿਰਫ਼ ਸੱਤਾ ਦਾ ਆਨੰਦ ਮਾਣ ਰਹੇ ਹਨ।

Exit mobile version