ਚੰਡੀਗੜ੍ਹ, 26 ਫਰਵਰੀ 2025: Bihar News: ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਬੁੱਧਵਾਰ ਸ਼ਾਮ 4 ਵਜੇ ਆਪਣੇ ਮੰਤਰੀ ਮੰਡਲ (Bihar Cabinet) ਦਾ ਵਿਸਥਾਰ ਕਰਨ ਜਾ ਰਹੇ ਹਨ। ਇਸ ‘ਚ ਉਨ੍ਹਾਂ ਦੀ ਪਾਰਟੀ ਜਨਤਾ ਦਲ (ਯੂਨਾਈਟਿਡ) ਅਤੇ ਸਹਿਯੋਗੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨਵੇਂ ਮੰਤਰੀ ਸ਼ਾਮਲ ਹੋਣਗੇ।
ਬਿਹਾਰ ਭਾਜਪਾ ਪ੍ਰਧਾਨ ਦਿਲੀਪ ਜੈਸਵਾਲ ਨੇ ਕਿਹਾ, ‘ਰਾਜਪਾਲ ਨੇ ਅੱਜ ਸ਼ਾਮ 4 ਵਜੇ ਰਾਜ ਭਵਨ ਵਿਖੇ ਸਹੁੰ ਚੁੱਕ ਸਮਾਗਮ ਲਈ ਸਹਿਮਤੀ ਦੇ ਦਿੱਤੀ ਹੈ। ਇਸ ਦੌਰਾਨ ਸੱਤ ਮੰਤਰੀਆਂ ਦੇ ਭਾਜਪਾ ਕੋਟੇ ਤੋਂ ਸਹੁੰ ਚੁੱਕਣ ਦੀ ਉਮੀਦ ਹੈ। ਸਾਡੀ ਸੂਬਾ ਇਕਾਈ ਦੀ ਮੀਟਿੰਗ 4 ਮਾਰਚ ਨੂੰ ਹੋਵੇਗੀ, ਜਿਸ ‘ਚ ਪਾਰਟੀ (ਬਿਹਾਰ ਦੇ) ਦੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ।
ਦੂਜੇ ਪਾਸੇ ਚਰਚਾ ਹੈ ਕਿ ਸਾਰੇ ਮੰਤਰੀ ਭਾਜਪਾ ਕੋਟੇ ਤੋਂ ਬਣਾਏ ਜਾਣਗੇ, ਜਿਨ੍ਹਾਂ ‘ਚ ਮੋਤੀ ਲਾਲ ਪ੍ਰਸਾਦ, ਰਾਜੂ ਕੁਮਾਰ ਸਿੰਘ, ਡਾ. ਸੁਨੀਲ ਕੁਮਾਰ, ਕ੍ਰਿਸ਼ਨ ਕੁਮਾਰ ਮੰਟੂ, ਵਿਜੇ ਕੁਮਾਰ ਮੰਡਲ, ਸੰਜੇ ਸਰਾਵਗੀ ਅਤੇ ਜਿਬੇਸ਼ ਕੁਮਾਰ ਸ਼ਾਮਲ ਹਨ |
ਇਸ ਮੌਕੇ ਆਰਜੇਡੀ ਦੇ ਬੁਲਾਰੇ ਸ਼ਕਤੀ ਸਿੰਘ ਨੇ ਕਿਹਾ ਕਿ ਸੱਤ ਮੰਤਰੀਆਂ ਦੇ ਸਹੁੰ ਚੁੱਕਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਸਾਰੇ ਮੰਤਰੀ ਭਾਜਪਾ ਦੇ ਹੋਣਗੇ। ਜੇਡੀਯੂ ਦਾ ਇੱਕ ਵੀ ਮੰਤਰੀ ਨਹੀਂ ਹੋਵੇਗਾ। ਇਹ ਸਮਝ ਨਹੀਂ ਆ ਰਿਹਾ ਕਿ ਨਿਤੀਸ਼ ਕੁਮਾਰ ਕਿਸ ਦਬਾਅ ਹੇਠ ਹਨ। ਭਾਜਪਾ ਦੇ ਲੋਕ ਆਰਜੇਡੀ ਤੋਂ ਪੂਰੀ ਤਰ੍ਹਾਂ ਡਰੇ ਹੋਏ ਹਨ।
ਇਸ ਵੇਲੇ ਬਿਹਾਰ ‘ਚ ਨਿਤੀਸ਼ ਕੈਬਨਿਟ (Bihar Cabinet) ‘ਚ ਮੁੱਖ ਮੰਤਰੀ ਸਮੇਤ 29 ਮੰਤਰੀ ਹਨ। ਬਿਹਾਰ ਕੈਬਨਿਟ ‘ਚ ਕੁੱਲ 36 ਮੰਤਰੀ ਹੋ ਸਕਦੇ ਹਨ। ਅਜਿਹੀ ਸਥਿਤੀ ‘ਚ, ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਾਕੀ ਸੱਤ ਅਹੁਦਿਆਂ ‘ਤੇ ਵਿਧਾਇਕ ਮੰਤਰੀ ਬਣਨਗੇ। ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ, ਸਿਰਫ਼ ਛੇ ਵਿਧਾਇਕ ਮੰਤਰੀ ਵਜੋਂ ਸਹੁੰ ਚੁੱਕਣਗੇ, ਜਿਨ੍ਹਾਂ ‘ਚੋਂ ਚਾਰ ਭਾਜਪਾ ਦੇ ਅਤੇ ਦੋ ਜੇਡੀਯੂ ਦੇ ਹੋਣਗੇ।
Read More: Bihar: ਦੇਸ਼ ‘ਚ ਕਰਵਾਈ ਜਾਵੇ ਜਾਤੀ ਜਨਗਣਨਾ ਤੇ ਬਿਹਾਰ ਨੂੰ ਮਿਲੇ ਵਿਸ਼ੇਸ਼ ਸੂਬੇ ਦਾ ਦਰਜਾ: ਤੇਜਸਵੀ ਯਾਦਵ