Site icon TheUnmute.com

Bihar: ਬਿਹਾਰ ਵਿਧਾਨ ਸਭਾ ‘ਚ ‘ਐਂਟੀ ਪੇਪਰ ਲੀਕ ਬਿੱਲ’ ਪਾਸ, ਵਿਰੋਧੀ ਧਿਰ ਨੇ ਕੀਤਾ ਵਾਕਆਉਟ

Nitish Kumar

ਚੰਡੀਗੜ੍ਹ, 24 ਜੁਲਾਈ 2024: 17ਵੀਂ ਬਿਹਾਰ ਵਿਧਾਨ ਸਭਾ (Bihar Vidhan Sabha) ਦੇ ਇਲਜਾਸ ਦੌਰਾਨ ‘ਪੇਪਰ ਲੀਕ ਵਿਰੋਧੀ ਬਿੱਲ’ (Anti-Paper Leak Bill) ਪਾਸ ਕੀਤਾ ਗਿਆ ਹੈ | ਇਸਦੇ ਤਹਿਤ ਹੁਣ ਪੇਪਰ ਲੀਕ ਮਾਮਲੇ ‘ਚ ਸ਼ਾਮਲ ਦੋਸ਼ੀਆਂ ‘ਤੇ ਗੈਰ-ਜ਼ਮਾਨਤੀ ਧਾਰਾਵਾਂ ਲਗਾਈਆਂ ਜਾਣਗੀਆਂ। ਇਸ ‘ਚ ਤਿੰਨ ਤੋਂ 10 ਸਾਲ ਦੀ ਕੈਦ ਅਤੇ 10 ਲੱਖ ਤੋਂ ਇੱਕ ਲੱਖ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾਵੇਗਾ। ਇਹ ਕਾਨੂੰਨ ਬਿਹਾਰ ਸਰਕਾਰ ਵੱਲੋਂ ਕਰਵਾਈਆਂ ਜਾਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ‘ਤੇ ਲਾਗੂ ਹੋਵੇਗਾ।

ਬਿਹਾਰ ਵਿਧਾਨ ਸਭਾ (Bihar Vidhan Sabha) ‘ਚ ਪੇਪਰ ਲੀਕ ਵਿਰੋਧੀ ਬਿੱਲ ‘ਤੇ ਚਰਚਾ ਕਰਦੇ ਹੋਏ ਬਿਹਾਰ ਸਰਕਾਰ ਨੇ ਕਿਹਾ ਕਿ ਪ੍ਰੀਖਿਆਵਾਂ ‘ਚ ਬੇਨਿਯਮੀਆਂ ਨੂੰ ਰੋਕਣ ਲਈ ਸਖਤ ਕਾਨੂੰਨ ਬਣਾਏ ਜਾਣਗੇ। ਬਿਹਾਰ ਵਿਧਾਨ ਸਭਾ ਦੇ ਇਸ ਇਜਲਾਸ ਦੇ ਦੋ ਦਿਨ ਵਿਰੋਧੀ ਧਿਰ ਦੇ ਆਗੂ ਤੇਜਸਵੀ ਯਾਦਵ ਗੈਰ-ਹਾਜ਼ਰ ਰਹੇ, ਪਰ ਸੀਐਮ ਨਿਤੀਸ਼ ਕੁਮਾਰ ਨੂੰ ਲੈ ਕੇ ਵਿਰੋਧੀ ਧਿਰ ਨੇ ਕਾਫ਼ੀ ਹੰਗਾਮਾ ਕੀਤਾ ਅਤੇ ਸਦਨ ਤੋਂ ਵਾਕਆਉਟ ਕਰ ਦਿੱਤਾ ।

Exit mobile version