July 7, 2024 3:13 pm
Patna

Bihar: ਪਟਨਾ ‘ਚ ਸਵਾਰੀਆਂ ਨਾਲ ਭਰੀ ਕਿਸ਼ਤੀ ਨਦੀ ‘ਚ ਪਲਟੀ, ਸੱਤ ਜਣੇ ਤੇਜ਼ ਵਹਾਅ ‘ਚ ਰੁੜ੍ਹੇ

ਚੰਡੀਗੜ੍ਹ 30 ਦਸੰਬਰ 2022: ਬਿਹਾਰ ਦੇ ਪਟਨਾ (Patna) ‘ਚ ਅੱਜ ਗੰਗਾ ਨਦੀ ‘ਚ ਕਿਸ਼ਤੀ ਪਲਟਣ ਨਾਲ ਵੱਡਾ ਹਾਦਸਾ ਵਾਪਰ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪਟਨਾ ਜ਼ਿਲੇ ਦੇ ਮਨੇਰ ‘ਚ ਗੰਗਾ ਨਦੀ ‘ਚ ਇਕ ਕਿਸ਼ਤੀ ਪਲਟ ਗਈ। ਇਸ ਹਾਦਸੇ ਤੋਂ ਬਾਅਦ ਸੱਤ ਜਣੇ ਲਾਪਤਾ ਦੱਸੇ ਜਾ ਰਹੇ ਹਨ। ਕਿਸ਼ਤੀ ‘ਤੇ ਕੁੱਲ 14 ਜਣੇ ਸਵਾਰ ਸਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੱਤ ਜਣਿਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ, ਜਦਕਿ ਸੱਤ ਹੋਰ ਲਾਪਤਾ ਦੱਸੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਐੱਨਡੀਆਰਐੱਫ ਦੀ ਟੀਮ ਰਾਹਤ ਕਾਰਜ ‘ਚ ਲੱਗੀ ਹੋਈ ਹੈ।