Site icon TheUnmute.com

Share Market: ਸ਼ੇਅਰ ਮਾਰਕੀਟ ‘ਚ ਸਭ ਤੋਂ ਵੱਡੀ ਹਫਤਾਵਾਰੀ ਗਿਰਾਵਟ, ਨਿਵੇਸ਼ਕਾਂ ਦੇ ਡੁੱਬੇ 17 ਲੱਖ ਕਰੋੜ ਰੁਪਏ

Share Market

ਚੰਡੀਗੜ੍ਹ, 20 ਦਸੰਬਰ 2024: ਭਾਰਤੀ ਸ਼ੇਅਰ ਮਾਰਕੀਟ (Share Market) ‘ਚ ਪਿਛਲੇ 5 ਦਿਨਾਂ ਤੋਂ ਹਫੜਾ-ਦਫੜੀ ਦਾ ਮਾਹੌਲ ਹੈ | ਹਫਤੇ ਦੇ ਆਖਰੀ ਕਾਰੋਬਾਰੀ ਦਿਨ ਵੀ ਸ਼ੇਅਰ ਬਾਜ਼ਾਰ ‘ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ । ਪਿਛਲੇ 5 ਵਪਾਰਕ ਸੈਸ਼ਨਾਂ ‘ਚ ਨਿਵੇਸ਼ਕਾਂ ਨੂੰ ਭਾਰਤੀ ਬਾਜ਼ਾਰ ਤੋਂ 17 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਬਾਜ਼ਾਰ ਦੀ ਇਹ ਗਿਰਾਵਟ ਪਿਛਲੇ 2 ਸਾਲਾਂ ਦੀ ਸਭ ਤੋਂ ਵੱਡੀ ਹਫਤਾਵਾਰੀ ਗਿਰਾਵਟ ਸਾਬਤ ਹੋਈ ਹੈ।

ਦਰਅਸਲ, ਯੂਐਸ ਫੈਡਰਲ ਰਿਜ਼ਰਵ ਬੈਂਕ ਨੇ ਵਿਆਜ ਦਰਾਂ’ਚ 25 ਅਧਾਰ ਅੰਕਾਂ ਦੀ ਕਟੌਤੀ ਕੀਤੀ ਸੀ। ਇਸ ਫੈਸਲੇ ਤੋਂ ਬਾਅਦ ਅਮਰੀਕੀ ਬਾਜ਼ਾਰ ਵੀ ਗਿਰਾਵਟ ਆਈ । ਇਸ ਫੈਸਲੇ ਦਾ ਅਸਰ ਭਾਰਤੀ ਬਾਜ਼ਾਰਾਂ ‘ਤੇ ਪਿਆ। ਵਿਦੇਸ਼ੀ ਨਿਵੇਸ਼ਕ ਬਾਜ਼ਾਰ ‘ਚ ਗਿਰਾਵਟ ਦਾ ਦੂਜਾ ਸਭ ਤੋਂ ਵੱਡਾ ਕਾਰਨ ਬਣੇ।

ਅੱਜ ਸੈਂਸੈਕਸ ‘ਚ 1.49 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ, ਜਿਸ ਕਾਰਨ ਸੈਂਸੈਕਸ 1176 ਅੰਕ ਹੇਠਾਂ ਆ ਗਿਆ ਅਤੇ ਬਾਜ਼ਾਰ (Share Market) ਬੰਦ ਹੋਣ ‘ਤੇ ਸੈਂਸੈਕਸ 78,041.33 ਅੰਕ ‘ਤੇ ਪਹੁੰਚ ਗਿਆ। ਨਿਫਟੀ ਵੀ 320 ਅੰਕ ਡਿੱਗ ਕੇ 23,631.25 ‘ਤੇ ਬੰਦ ਹੋਇਆ। ਨਿਫਟੀ ‘ਚ ਇਹ ਗਿਰਾਵਟ 1.34 ਫੀਸਦੀ ਹੈ।

ਬੀਤੇ ਦਿਨ ਸ਼ੁਰੂਆਤੀ ਕਾਰੋਬਾਰ ‘ਚ ਹੀ ਸੈਂਸੈਕਸ ਅਤੇ ਨਿਫਟੀ ‘ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਸ਼ੁਰੂਆਤੀ ਕਾਰੋਬਾਰ ‘ਚ ਸੈਂਸੈਕਸ 1,162.12 ਅੰਕ ਡਿੱਗ ਕੇ 79,020.08 ‘ਤੇ ਆ ਗਿਆ। ਇਸੇ ਤਰ੍ਹਾਂ ਨਿਫਟੀ ਵੀ 328.55 ਅੰਕ ਡਿੱਗ ਕੇ 23,870.30 ‘ਤੇ ਆ ਗਿਆ।

ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ‘ਚ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ। ਬਾਜ਼ਾਰ ‘ਚ ਵਿਕਰੀ ਦੇ ਮਾਹੌਲ ਦੇ ਵਿਚਕਾਰ BSE ‘ਤੇ ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ 5.94 ਲੱਖ ਕਰੋੜ ਰੁਪਏ ਦੀ ਗਿਰਾਵਟ ਨਾਲ 446.66 ਕਰੋੜ ਰੁਪਏ ਪਹੁੰਚ ਗਿਆ।

ਸਟਾਕ ਮਾਰਕੀਟ ‘ਚ ਗਿਰਾਵਟ ਦਾ ਕਾਰਨ

18 ਦਸੰਬਰ ਨੂੰ ਯੂਐਸ ਫੈਡਰਲ ਰਿਜ਼ਰਵ ਨੇ ਆਪਣੀ ਬੈਂਚਮਾਰਕ ਵਿਆਜ ਦਰ ਨੂੰ 25 ਅਧਾਰ ਅੰਕ ਘਟਾ ਕੇ 4.25 ਤੋਂ 4.50 ਪ੍ਰਤੀਸ਼ਤ ਕਰ ਦਿੱਤਾ ਸੀ। ਹਾਲਾਂਕਿ, ਅਗਲੇ ਸਾਲ ਫੇਡ ਦੁਆਰਾ ਜਾਰੀ ਕੀਤੀ ਗਈ ਵਿਆਜ ਦਰ ਵਿੱਚ ਕਟੌਤੀ ਦਾ ਅਨੁਮਾਨ ਬਾਜ਼ਾਰ ਦੀਆਂ ਉਮੀਦਾਂ ਦੇ ਅਨੁਸਾਰ ਨਹੀਂ ਸੀ। ਇਸ ਪਹੁੰਚ ਨੇ ਦੁਨੀਆ ਭਰ ਦੀ ਮਾਰਕੀਟ ਭਾਵਨਾ ਨੂੰ ਪ੍ਰਭਾਵਿਤ ਕੀਤਾ ਹੈ |

ਇਨ੍ਹਾਂ ਸ਼ੇਅਰਾਂ ‘ਚ ਆਈ ਭਾਰੀ ਗਿਰਾਵਟ

ਸੈਂਸੈਕਸ ਦੇ 30 ਸਟਾਕਾਂ ਦੀ ਸੂਚੀ ‘ਚ ਅੱਜ ਸਿਰਫ ਤਿੰਨ ਸ਼ੇਅਰਾਂ ‘ਚ ਹੀ ਤੇਜ਼ੀ ਦੇਖਣ ਨੂੰ ਮਿਲੀ, ਜਿਸ ‘ਚ ਨੈਸਲੇ ਇੰਡੀਆ ਅਤੇ ਟਾਈਟਨ ਸ਼ਾਮਲ ਹਨ। ਆਈਸੀਆਈਸੀਆਈ ਬੈਂਕ, ਆਈਟੀਸੀ, ਏਸ਼ੀਅਨ ਪੇਂਟ, ਮਾਰੂਤੀ, ਐਚਸੀਐਲ ਟੈਕ, ਸਨ ਫਾਰਮਾ, ਹਿੰਦੁਸਤਾਨ ਯੂਨੀਲੀਵਰ ਅਤੇ ਕੋਟੇਕ ਮਹਿੰਦਰਾ ਦੇ ਸ਼ੇਅਰਾਂ ‘ਚ ਗਿਰਾਵਟ ਦਰਜ ਕੀਤੀ ਗਈ ਹੈ ।

Read More: Parliament: ਸੰਸਦ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ, ਸ਼ਸ਼ੀ ਥਰੂਰ ਨੇ ਕਿਹਾ- “ਅਸੀਂ ਭਾਰਤ ਦੇ ਲੋਕਾਂ ਨੂੰ ਨਿਰਾਸ਼ ਕੀਤਾ”

Exit mobile version