sugarcane farmers

ਕਿਸਾਨਾਂ ਦੀ ਪੰਜਾਬ ਸਰਕਾਰ ਨੂੰ ਵੱਡੀ ਚਿਤਾਵਨੀ, ਸ਼ੂਗਰ ਮਿੱਲਾਂ ਚਲਾਉਣ ਦਾ ਵਾਅਦਾ ਪੂਰਾ ਨਾ ਹੋਣ ‘ਤੇ ਕਰਨਗੇ ਰੋਸ ਪ੍ਰਦਰਸ਼ਨ

ਚੰਡੀਗੜ੍ਹ 09 ਨਵੰਬਰ 2022: ਇੱਕ ਵਾਰ ਫਿਰ ਕਿਸਾਨ ਅਤੇ ਪੰਜਾਬ ਸਰਕਾਰ ਵਿੱਚ ਟਕਰਾਅ ਵੱਧਣ ਦੇ ਆਸਾਰ ਹਨ | ਗੰਨਾ ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਸ਼ੂਗਰ ਮਿੱਲਾਂ ਚਲਾਉਣ ਦਾ ਵਾਅਦਾ ਪੂਰਾ ਨਾ ਕੀਤਾ ਗਿਆ ਤਾਂ 11 ਤਾਰੀਖ਼ ਨੂੰ ਕਿਸਾਨ ਜੱਥੇਬੰਦੀਆਂ ਐਮਐਲਏ ਟਾਂਡਾ ਜਸਵੀਰ ਸਿੰਘ ਰਾਜਾ ਤੇ ਐਮਐਲਏ ਦਸੂਹਾ ਕਰਮਵੀਰ ਸਿੰਘ ਘੁੰਮਣ ਦੇ ਘਰਾਂ ਸਾਹਮਣੇ ਤੇ ਮਿੱਲਾਂ ਵਿੱਚ ਗੰਨਾ ਲਿਜਾ ਕੇ ਰੋਸ ਪ੍ਰਦਰਸ਼ਨ ਕਰਨਗੇ |

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਪਿਛਲੇ ਮਹੀਨੇ 06 ਅਕਤੂਬਰ ਨੂੰ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਪੰਜਾਬ ਭਵਨ ਵਿਖੇ ਹੋਈ | ਜਿਸ ਵਿੱਚ ਮੁੱਖ ਮੰਤਰੀ ਪੰਜਾਬ ਵਲੋਂ ਪੰਜ ਨਵੰਬਰ ਤੋਂ ਪੰਦਰਾਂ ਨਵੰਬਰ ਤੱਕ ਸਾਰੀਆਂ ਪ੍ਰਾਈਵੇਟ ਤੇ ਸਹਿਕਾਰੀ ਸ਼ੂਗਰ ਮਿੱਲਾਂ ਚਲਾਉਣ ਦਾ ਵਾਅਦਾ ਕੀਤਾ ਸੀ |

ਪੰਜਾਬ ਸਰਕਾਰ ਵਲੋਂ ਮਿੱਲਾਂ ਨੂੰ ਤੀਸਰੇ ਹਫ਼ਤੇ ਯਾਨੀ 15 ਨਵੰਬਰ ਤੋਂ ਮਿੱਲਾਂ ਚਲਾਉਣ ਦੇ ਆਦੇਸ਼ ਜਾਰੀ ਕੀਤੇ ਹਨ, ਪ੍ਰੰਤੂ ਅੱਜ 9 ਨਵੰਬਰ ਹੋ ਗਿਆ ਕਿਸੇ ਵੀ ਸਹਿਕਾਰੀ ਜਾ ਪ੍ਰਾਈਵੇਟ ਮਿੱਲਾਂ ਵਲੋਂ ਕੋਈ ਵੀ ਤਾਰੀਖ਼ ਐਲਾਨ ਨਹੀਂ ਕੀਤਾ ਗਿਆ, ਸਰਕਾਰ ਵਲੋਂ ਪ੍ਰਾਈਵੇਟ ਮਿੱਲਾਂ ਮਾਲਕਾਂ ਨਾਲ ਗੱਲਬਾਤ ਕੀਤੀ ਗਈ ਸੀ ਤੇ ਸਰਕਾਰ ਨੇ ਸਬਸਿਡੀ ਦੇਣ ਦਾ ਭਰੋਸਾ ਦਿੱਤਾ ਸੀ | ਪਰੰਤੂ ਪ੍ਰਾਈਵੇਟ ਮਿੱਲਾਂ ਦੇ ਮਾਲਕ ਪੰਜਾਹ ਰੁਪਏ ਸਬਸਿਡੀ ਵਾਲੇ ਨੋਟੀਫ਼ਿਕੇਸ਼ਨ ਦੀ ਉਡੀਕ ਕਰ ਰਹੇ ਹਨ ਇਸ ਕਰਕੇ ਕਿਸੇ ਵੀ ਤਾਰੀਖ਼ ਦਾ ਐਲਾਨ ਨਹੀਂ ਕੀਤਾ ਜਾ ਰਿਹਾ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਵਿੱਚ ਇਹ ਵੀ ਕਲੀਅਰ ਕੀਤਾ ਸੀ ਕਿ ਮਿੱਲਾਂ ਚਲਾਉਣ ਵਾਸਤੇ ਲੇਬਰ ਦੂਸਰੇ ਸੂਬਿਆਂ ਤੋਂ ਮੰਗਵਾਉਣੀ ਪੈਂਦੀ ਹੈ ਤਾਂ ਮਿੱਲਾਂ ਚੱਲਣ ਦੀ ਤਾਰੀਖ਼ ਇੱਕ ਮਹੀਨਾ ਪਹਿਲਾਂ ਜਾਰੀ ਕੀਤੀ ਜਾਵੇ ਪਰ ਪੰਜਾਬ ਸਰਕਾਰ ਤੇ ਮਿੱਲ ਮਾਲਕ ਚੁੱਪ ਬੈਠੇ ਹਨ, ਜਿਸ ਨਾਲ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ।

ਸੀਜਨ 2022-23 ਦੌਰਾਨ ਗੰਨੇ ਦੀ ਅਦਾਇਗੀ ਇੱਕ ਕਾਊਟਰ ‘ਤੇ ਮਿਲਣੀ ਚਾਹੀਦੀ ਹੈ | ਇਹ ਕਿਸਾਨ ਮੋਰਚਾ ਪੰਜਾਬ ਵੱਲੋਂ ਮੁੱਖ ਮੰਤਰੀ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਸੀ ਪਰੰਤੂ ਸਰਕਾਰ ਵਲੋਂ ਕੋਈ ਵੀ ਸਥਿਤੀ ਸਪੱਸ਼ਟ ਨਹੀਂ ਕੀਤੀ।ਸਾਰੀਆਂ ਸਹਿਕਾਰੀ ਤੇ ਪ੍ਰਾਈਵੇਟ ਖੰਡ ਮਿੱਲਾਂ ਦੀ ਪੇਮੈਟ ਕਨੂੰਨ ਮੁਤਾਬਿਕ 14 ਦਿਨਾਂ ਦੇ ਅੰਦਰ ਅੰਦਰ ਕਿਸਾਨਾਂ ਦੇ ਖਾਤਿਆਂ ਵਿੱਚ ਪਾਈ ਜਾਏ ਤਾਂ ਜੋ ਪੇਮੈਟ ਲੈਣ ਵਾਸਤੇ ਮਜਬੂਰਨ ਕਿਸਾਨਾਂ ਨੂੰ ਸੰਘਰਸ਼ ਨਾ ਕਰਨੇ ਪੈਣ।

ਉਨ੍ਹਾਂ ਕਿਹਾ ਕਿ ਨਕਲੀ ਕੀਟਨਾਸ਼ਕ ਦਵਾਈਆਂ, ਖ਼ਾਦ ਤੇ ਦੁੱਧ ਤੇ ਸਰਕਾਰ ਪਾਬੰਦੀ ਲਾ ਕੇ ਉਹਨਾਂ ਖ਼ਿਲਾਫ਼ ਕਾਰਵਾਈ ਕਰੇ। ਇਸਦੇ ਨਾਲ ਹੀ ਅਵਾਰਾ ਪਸ਼ੂਆਂ ਤੇ ਸੂਰਾਂ ਦਾ ਸਰਕਾਰ ਪੁਖ਼ਤਾ ਪ੍ਰਬੰਧ ਕਰੇ, ਅਵਾਰਾ ਪਸ਼ੂਆਂ ਵਾਸਤੇ ਸਰਕਾਰ ਸਲਾਟਰ ਹਾਊਸ ਖੋਲ ਕੇ ਕਿਸਾਨਾਂ ਦੀਆਂ ਫਸਲਾਂ ਤੇ ਸੜਕ ਹਾਦਸਿਆ ਨੂੰ ਬਚਾਉਣ ਲਈ ਪ੍ਰਬੰਧ ਕਰੇ, ਸੂਰਾਂ ਨੂੰ ਖ਼ਤਮ ਕਰਨ ਲਈ ਸ਼ਿਕਾਰ ਦੀ ਇਜਾਜ਼ਤ ਲੈਣ ਦਾ ਪਰੋਸੈਸ ਨੂੰ ਥੋੜੇ ਦਿਨਾਂ ਦੀ ਇਜਾਜ਼ਤ ਦਿੱਤੀ ਜਾਵੇ।

Scroll to Top