Site icon TheUnmute.com

ਕੋਰੋਨਾ ਮਹਾਮਾਰੀ ਨੂੰ ਲੈ ਕੇ ਬਿਲ ਗੇਟਸ ਨੇ ਦਿੱਤੀ ਵੱਡੀ ਚਿਤਾਵਨੀ, ਪੜੋ ਪੂਰੀ ਖਬਰ

Bill Gates

ਵਾਸ਼ਿੰਗਟਨ 21 ਫਰਵਰੀ 2022 : ਦੁਨੀਆ ਦੇ ਚੋਟੀ ਦੇ ਅਰਬਪਤੀਆਂ ‘ਚੋਂ ਇਕ ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ (Bill Gates) ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾ (corona) ਵਰਗੀ ਇਕ ਹੋਰ ਮਹਾਮਾਰੀ ਬਹੁਤ ਜਲਦ ਦੁਨੀਆ ‘ਚ ਦਸਤਕ ਦੇਵੇਗੀ। ਬਿਲ ਗੇਟਸ (Bill Gates) ਨੇ ਇਹ ਵੀ ਮੰਨਿਆ ਕਿ ਕੋਵਿਡ -19 ਤੋਂ ਗੰਭੀਰ ਰੂਪ ‘ਚ ਬਿਮਾਰ ਹੋਣ ਦਾ ਖ਼ਤਰਾ ਨਾਟਕੀ ਢੰਗ ਨਾਲ ਘਟਿਆ ਹੈ। ਉਨ੍ਹਾਂ ਕਿਹਾ ਕਿ ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਲੋਕਾਂ ਨੂੰ ਇਸ ਵਾਇਰਸ ਦੇ ਵਿਰੁੱਧ ਪ੍ਰਤੀਰੋਧਕ ਸ਼ਕਤੀ ਮਿਲ ਰਹੀ ਹੈ।

ਬਿਲ ਗੇਟਸ (Bill Gates) ਨੇ ਕਿਹਾ ਕਿ ਭਵਿੱਖ ‘ਚ ਮਹਾਂਮਾਰੀ ਕੋਰੋਨਾ (corona) ਵਾਇਰਸ ਪਰਿਵਾਰ ਤੋਂ ਇੱਕ ਵੱਖਰੇ ਕੀਟਾਣੂ ਤੋਂ ਆ ਸਕਦੀ ਹੈ। ਹਾਲਾਂਕਿ ਉਨ੍ਹਾਂ ਨੇ ਉਮੀਦ ਜਤਾਈ ਕਿ ਮੈਡੀਕਲ ਟੈਕਨਾਲੋਜੀ ਦੀ ਤਰੱਕੀ ਦੀ ਮਦਦ ਨਾਲ ਦੁਨੀਆ ਇਸ ਨਾਲ ਬਿਹਤਰ ਤਰੀਕੇ ਨਾਲ ਨਜਿੱਠ ਸਕਦੀ ਹੈ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਇਸ ਲਈ ਹੁਣ ਤੋਂ ਹੀ ਨਿਵੇਸ਼ ਕਰਨਾ ਹੋਵੇਗਾ। ਮਾਈਕ੍ਰੋਸਾਫਟ ਦੇ ਸੰਸਥਾਪਕ ਨੇ ਕਿਹਾ ਕਿ ਕੋਰੋਨਾ ਪਿਛਲੇ ਦੋ ਸਾਲਾਂ ਤੋਂ ਸਾਡੇ ਵਿਚਕਾਰ ਹੈ ਅਤੇ ਇਸ ਦਾ ਬੁਰਾ ਪ੍ਰਭਾਵ ਹੁਣ ਘੱਟ ਰਿਹਾ ਹੈ।

Exit mobile version