June 30, 2024 8:32 pm
Odisha

ਉੜੀਸਾ ‘ਚ ਵੱਡਾ ਰੇਲ ਹਾਦਸਾ, ਮਾਲ ਗੱਡੀ ਦੇ ਪਟੜੀ ਤੋਂ ਉਤਰਨ ਕਾਰਨ 2 ਜਣਿਆਂ ਦੀ ਮੌਤ

ਚੰਡੀਗੜ੍ਹ 21 ਨਵੰਬਰ 2022: ਉੜੀਸਾ (Odisha) ਦੇ ਜਾਜਪੁਰ ‘ਚ ਕੋਰਈ ਰੇਲਵੇ ਸਟੇਸ਼ਨ (Korai Railway Station) ‘ਤੇ ਸੋਮਵਾਰ ਸਵੇਰੇ ਉਸ ਸਮੇਂ ਦਰਦਨਾਕ ਹਾਦਸਾ ਵਾਪਰਿਆ ਜਦੋਂ ਇਕ ਮਾਲ ਗੱਡੀ ਪਟੜੀ ਤੋਂ ਉਤਰ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਈਸਟ ਕੋਸਟ ਰੇਲਵੇ ਦੇ ਅਧੀਨ ਕੋਰਈ ਸਟੇਸ਼ਨ ‘ਤੇ ਅੱਜ ਤੜਕੇ ਇਕ ਮਾਲ ਗੱਡੀ ਪਟੜੀ ਤੋਂ ਉਤਰ ਗਈ।

ਹਾਦਸਾ ਇਨ੍ਹਾਂ ਭਿਆਨਕ ਸੀ ਕਿ ਮਾਲ ਗੱਡੀ ਦੇ ਡੱਬੇ ਪਲੇਟਫਾਰਮ ‘ਤੇ ਬਣੇ ਵੇਟਿੰਗ ਹਾਲ ਅਤੇ ਟਿਕਟ ਕਾਊਂਟਰ ਤੱਕ ਪਹੁੰਚ ਗਏ। ਇਸ ਦੌਰਾਨ 2 ਯਾਤਰੀ ਇਸ ਦੀ ਲਪੇਟ ‘ਚ ਆ ਗਏਜਿਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਕਈ ਹੋਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਰੇਲਵੇ ਮੁਤਾਬਕ ਹਾਦਸੇ ਕਾਰਨ ਦੋ ਰੇਲ ਲਾਈਨਾਂ ਜਾਮ ਹੋ ਗਈਆਂ। ਸਟੇਸ਼ਨ ਦੀ ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ ਹੈ। ਰਾਹਤ ਟੀਮਾਂ, ਰੇਲਵੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ । ਬਚਾਅ ਕਾਰਜ ਜਾਰੀ ਹੈ।