July 6, 2024 11:02 pm
Haryana STF

ਹਰਿਆਣਾ STF ਨੂੰ ਵੱਡੀ ਕਾਮਯਾਬੀ, ਸ਼ਾਹਾਬਾਦ ਨੇੜੇ ਕਰੀਬ 1.3 ਕਿਲੋਗ੍ਰਾਮ IED ਬਰਾਮਦ

ਚੰਡੀਗੜ੍ਹ 05 ਅਗਸਤ 2022: ਦੇਸ਼ ‘ਚ ਆਜ਼ਾਦੀ ਦਿਵਸ ਤੋਂ ਪਹਿਲਾਂ ਹਰਿਆਣਾ STF (Haryana STF) ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ । ਹਰਿਆਣਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ.) ਨੇ ਬੀਤੇ ਦਿਨ ਕੁਰੂਕਸ਼ੇਤਰ ਜ਼ਿਲੇ ਦੇ ਸ਼ਾਹਾਬਾਦ ਨੇੜੇ ਕਰੀਬ 1.3 ਕਿਲੋਗ੍ਰਾਮ ਵਜ਼ਨ ਵਾਲਾ ਇਕ ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ (IED) ਜ਼ਬਤ ਕਰ ਲਿਆ ਹੈ।

ਹਰਿਆਣਾ ਐਸਟੀਐਫ ਨੇ ਇੱਕ ਬਿਆਨ ਵਿੱਚ ਟਿਫ਼ਨ ਬਾਕਸ ਵਿੱਚ 1.3 ਕਿਲੋ ਆਰਡੀਐਕਸ, ਇੱਕ ਡੈਟੋਨੇਟਰ, ਇੱਕ ਸਵਿੱਚ ਅਤੇ ਇੱਕ ਬੈਟਰੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।ਇਹ ਅੰਬਾਲਾ-ਦਿੱਲੀ ਰਾਸ਼ਟਰੀ ਰਾਜਮਾਰਗ ‘ਤੇ ਸਰਵਿਸ ਲੇਨ ਨੇੜੇ 70 ਕਿਲੋਮੀਟਰ ਦੂਰ ਕੀਤੀ ‘ਤੇ ਜ਼ਬਤ ਕੀਤੀ ਹੈ । ਇਸ ਮੌਕੇ ਐੱਸਪੀ ਸੁਰਿੰਦਰ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਵਿਅਕਤੀ ਕਥਿਤ ਤੌਰ ‘ਤੇ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਸੀ |

Haryana STF

ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਪੰਜਾਬ ਦੇ ਤਰਨਤਾਰਨ ਦੇ ਰਹਿਣ ਵਾਲੇ ਸ਼ਮਸ਼ੇਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੌਰਾਨ ਉਹ ਵਟਸਐਪ ਕਾਲ ਰਾਹੀਂ ਹੈਂਡਲਰ ਦੇ ਸੰਪਰਕ ਵਿੱਚ ਸੀ। ਹੁਣ ਇਸ ਮਾਮਲੇ ਦੇ ਤਾਰ ਪਾਕਿਸਤਾਨ ‘ਚ ਬੈਠੇ ਬਦਨਾਮ ਅੱਤਵਾਦੀ ਗੈਂਗਸਟਰ ਹਰਵਿੰਦਰ ਰਿੰਦਾ ਨਾਲ ਜੁੜ ਰਹੇ ਹਨ | ਪੁਲਿਸ ਸ਼ਮਸ਼ੇਰ ਦੇ ਮੋਬਾਈਲ ਦੀ ਤਲਾਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਹਰਿਆਣਾ ‘ਚ ਅੱਤਵਾਦੀਆਂ ਦੇ ਸਲੀਪਰ ਸੈੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸ਼ਮਸ਼ੇਰ ਨੂੰ ਸ਼ੁੱਕਰਵਾਰ ਨੂੰ ਅਦਾਲਤ ‘ਚ ਪੇਸ਼ ਕਰਕੇ 16 ਅਗਸਤ ਤੱਕ ਰਿਮਾਂਡ ‘ਤੇ ਲਿਆ ਗਿਆ ਹੈ।

ਇਸਦੇ ਨਾਲ ਹੀ ਪੁਲਿਸ ਨੇ ਸ਼ਾਹਬਾਦ ਥਾਣੇ ਵਿੱਚ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀ ਧਾਰਾ 13, 18 ਅਤੇ 20 ਅਤੇ ਵਿਸਫੋਟਕ ਐਕਟ ਦੀ ਧਾਰਾ 4 ਅਤੇ 5 ਦੇ ਤਹਿਤ ਐਫਆਈਆਰ ਦਰਜ ਕੀਤੀ ਹੈ।

ਜ਼ਿਕਰਯੋਗ ਹੈ ਕਿ ਹਰਿਆਣਾ ਪੁਲਿਸ ਨੇ ਮਈ ਵਿੱਚ ਕਰਨਾਲ ਵਿੱਚ ਚਾਰ ਜਣਿਆਂ ਨੂੰ ਗ੍ਰਿਫਤਾਰ ਕੀਤਾ ਸੀ। ਅਤੇ 2.5 ਕਿਲੋਗ੍ਰਾਮ ਵਜ਼ਨ ਦੇ ਇੱਕ ਧਾਤ ਦੇ ਕੇਸ ਵਿੱਚ ਪੈਕ ਕੀਤੇ ਤਿੰਨ ਆਈਈਡੀ ਅਤੇ ਨਾਲ ਹੀ ਇੱਕ ਰਿਵਾਲਵਰ ਵੀ ਬਰਾਮਦ ਕੀਤਾ ਗਿਆ ਸੀ। ਮਾਰਚ ਵਿੱਚ, ਅੰਬਾਲਾ-ਚੰਡੀਗੜ੍ਹ ਹਾਈਵੇਅ ‘ਤੇ ਸਾਦੋਪੁਰ ਪਿੰਡ ਵਿੱਚ ਇੱਕ ਪਬਲਿਕ ਸਕੂਲ ਦੇ ਨੇੜੇ ਖਾਲੀ ਥਾਂ ਤੋਂ ਤਿੰਨ ਜ਼ਿੰਦਾ ਗ੍ਰਨੇਡ ਜ਼ਬਤ ਕੀਤੇ ਗਏ ਸਨ।